• Home
  • ਕੌਣ ਬਣੇਗਾ ਡਾ. ਹਾਥੀ

ਕੌਣ ਬਣੇਗਾ ਡਾ. ਹਾਥੀ

ਮੁੰਬਈ, (ਖ਼ਬਰ ਵਾਲੇ ਬਿਊਰੋ):ਪਿਛਲੇ ਲੰਮੇ ਸਮੇਂ ਤੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਰਸ਼ਕਾਂ 'ਚ ਹਾਸੇ ਬਿਖੇਰਦਾ ਆ ਰਿਹਾ ਹੈ ਤੇ ਇਸ ਸੀਰੀਅਲ 'ਚ ਕਿਰਦਾਰ ਨਿਭਾਉਣ ਵਾਲੇ ਸਾਰੇ ਐਕਟਰਾਂ ਨੂੰ ਉਨ•ਾਂ ਦੇ ਪੱਕੇ ਨਾਮ ਨਾਲ ਕੋਈ ਨਹੀਂ ਜਾਣਦਾ ਸਗੋਂ ਇਨਾਂ ਦੇ ਕਿਰਦਾਰਾਂ ਵਾਲੇ ਨਾਮ ਹੀ ਲੋਕਾਂ ਦੀ ਜ਼ੁਬਾਨ 'ਤੇ ਚੜੇ ਹੋਏ ਹਨ। ਇਸ ਤਰਾਂ ਲਗਦਾ ਹੈ ਕਿ ਇਨ•ਾਂ ਐਕਟਰਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਪਰ ਪਿਛੇ ਜਿਹੇ ਮੌਤ ਨੇ ਲੋਕਾਂ ਕੋਲੋਂ ਕਵੀ ਕੁਮਾਰ ਆਜ਼ਾਦ (ਡਾ. ਹਾਥੀ) ਖੋਹ ਲਿਆ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਸ ਦੀ ਥਾਂ ਲੈਣ ਵਾਲਾ ਕੋਈ ਨਹੀਂ ਮਿਲ ਰਿਹਾ ਸੀ। ਹੁਣ ਖ਼ਬਰ ਆ ਰਹੀ ਹੈ ਕਿ ਸੀਰੀਅਲ ਨੂੰ 'ਡਾ. ਹਾਥੀ' ਮਿਲ ਗਿਆ ਹੈ। ਇਹ ਕੋਈ ਹੋਰ ਨਹੀਂ ਸਗੋਂ ਨਿਰਮਲ ਸੋਨੀ ਹੈ ਜਿਹੜਾ ਆਜ਼ਾਦ ਤੋਂ ਪਹਿਲਾਂ ਡਾ. ਹਾਥੀ ਦਾ ਕਿਰਦਾਰ ਨਿਭਾਉਂਦਾ ਸੀ।