• Home
  • 79 ਕਰਮਚਾਰੀ ਹੋਏ ਪੱਕੇ- ਖ਼ੁਰਾਕ ਤੇ ਸਪਲਾਈ ਵਿਭਾਗ ਦੇ ਚੌਕੀਦਾਰਾਂ ਦੀ 32 ਸਾਲ ਬਾਅਦ ਹੋਈ ਪੈਨਸ਼ਨ ਬਹਾਲ : -ਪੜ੍ਹੋ ਸਾਂਝੇ ਮੁਲਾਜ਼ਮ ਮੰਚ ਦਾ ਪ੍ਰੈੱਸ ਨੋਟ

79 ਕਰਮਚਾਰੀ ਹੋਏ ਪੱਕੇ- ਖ਼ੁਰਾਕ ਤੇ ਸਪਲਾਈ ਵਿਭਾਗ ਦੇ ਚੌਕੀਦਾਰਾਂ ਦੀ 32 ਸਾਲ ਬਾਅਦ ਹੋਈ ਪੈਨਸ਼ਨ ਬਹਾਲ : -ਪੜ੍ਹੋ ਸਾਂਝੇ ਮੁਲਾਜ਼ਮ ਮੰਚ ਦਾ ਪ੍ਰੈੱਸ ਨੋਟ

ਚੰਡੀਗੜ੍ਹ: ਖ਼ੁਰਾਕ ਤੇ ਵੰਡ ਵਿਭਾਗ ਦੇ 644 ਆਰਜ਼ੀ ਪੀਆਰ ਚੌਕੀਦਾਰਾਂ ਦੀਆਂ 32 ਸਾਲ ਤੋਂ ਬੰਦ ਪਈਆਂ ਪੈਨਸ਼ਨਾਂ ਬਹਾਲ ਹੋ ਗਈਆਂ ਹਨ : ਪੜ੍ਹੋ ਪ੍ਰੈੱਸ ਨੋਟ

ਖੁਰਾਕ ਅਤੇ ਵੰਡ ਵਿਭਾਗ ਦੇ 644 ਦਰਜਾ-4 ( ਆਰਜੀ ਪੀ.ਆਰ. ਚੌਂਕੀਦਾਰ ) ਦੀ 32 ਸਾਲ ਬਾਅਦ ਹੋਈ ਪੈਨਸ਼ਨ ਬਹਾਲ 79 ਕਰਮਚਾਰੀ ਕੀਤੇ ਪੱਕੇ
ਸਾਂਝੇ ਸੰਘਰਸ਼ ਦੀ ਹੋਈ ਜਿੱਤ-ਬੰਬੀਹਾ
ਚੰਡੀਗੜ੍ਹ -ਅੱਜਾ ਸਾਝਾ ਮੁਲਾਜ਼ਮਾਂ ਮੰਚ ਪੰਜਾਬ ਅਤੇ ਯੂ.ਟੀ., ਖੁਰਾਕ ਅਤੇ ਵੰਡ ਵਿਭਾਗ ਦੀ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸਾਂਝੇ ਉਪਰਾਲੇ ਸਦਕਾ ਫੂਡ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਦਖ਼ਲਅੰਦਾਜ਼ੀ ੳਪਰੰਤ 644 ਆਰਜੀ ਪੀ.ਆਰ. ਚੌਂਕੀਦਾਰਾਂ ਦੀਆਂ ਪਿਛਲੇ 30-35 ਸਾਲਾਂ ਤੋਂ ਬੰਦ ਪੈਨਸ਼ਨ ਬਹਾਲ ਕੀਤੀ ਅਤੇ 79 ਕਰਮਚਾਰੀ ਜੋ ਕਿ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਆਰਜੀ ਅਤੇ ਐਡਹਾਕ ਸਨ, ਉਹ ਪੱਕੇ ਕਰਨ ਸਬੰਧੀ ਮਿਤੀ 08.03.2019 ਨੂੰ ਪੱਤਰ ਜਾਰੀ ਕੀਤੇ ਗਏ।

ਖੁਰਾਕ ਦੇ ਵੰਡ ਵਿਭਾਗ ਦੀ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਨਿਯੂਕਤੀਆਂ ਵੀ ਉਨ੍ਹਾਂ ਦੇ ਘਰੇਲੂ ਜਿਲ੍ਹਿਆਂ ਵਿੱਚ ਵਿੱਤ ਵਿਭਾਗ ਦੀ ਪ੍ਰਵਾਨਗੀ ਹਾਸਿਲ ਕਰਨ ਉਪਰੰਤ ਕਰ ਦਿੱਤੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਆਗੂੀ ਸ਼੍ਰੀ ਕੁਲਜੀਤ ਸਿੰਘ ਬੰਬੀਹਾ, ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਹਰੀਗੜ੍ਹ, ਭਜਨ ਸਿੰਘ ਸੰਗਰੂਰ, ਕੁਲਦੀਪ ਸਿੰਘ ਕੌਲ, ਬ੍ਰਿਸ਼ੂਭਾਨ, ਰਾਮ ਜੀ ਦਾਸ, ਧੰਨਾ ਸਿੰਘ, ਕਰਨੈਲ ਦਾਸ ਨੇ ਆਪਣੀਆਂ ਮੰਗਾਂ ਦਾ ਸਿਹਰਾ ਫੂਡ ਸਪਲਾਈ ਵਿਭਾਗ ਦੀ ਯੂਨੀਅਨ ਅਤੇ ਖਾਸ ਤੌਰ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਨੂੰ ਦਿੱਤਾ।
ਇਸ ਤੋਂ ਇਲਾਵਾ ਸਾਂਝੇ ਮੁਲਾਜ਼ਮ ਮੰਚ ਵੱਲੋਂ ਸ਼ੁਰੂ ਧੰਨਵਾਦੀ ਦੌਰੇ ਦੀ ਲੜੀ ਵਿੱਚ ਅੱਜ ਖੁਰਾਕ ਅਤੇ ਵੱਡ ਵਿਭਾਗ ਵਿਖੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਕਨਵੀਨਰ ਸ. ਸੁਖਚੈਨ ਸਿੰਘ ਖਹਿਰਾ ਨੇ ਪਿਛਲੇ ਸੰਘਰਸ਼ ਦੌਰਾਨ ਹੋਈਆਂ ਪ੍ਰਾਪਤੀਆਂ ਬਾਬਤ ਤਕਨੀਕੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਬਾਕੀ ਰਹਿੰਦੀਆਂ ਮੰਗਾਂ ਦੇ ਪ੍ਰਤੀ ਲੋੜ ਪੈਣ ਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਇਸ ਦੇ ਨਾਲ ਸ. ਖਹਿਰਾ ਨੇ ਮੁਲਾਜ਼ਮਾਂ ਨੂੰ ਸਮਾਜ ਸੁਧਾਰ ਦੇ ਕੰਮਾਂ ਲਈ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਜਿਸ ਦੀ ਸ਼ੁਰੂਆਤ ਉਨ੍ਹਾਂ ਸਾਂਝੇ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਬੈਨਰ ਹੇਠ ਕਰਦਿਆਂ ਪੁਲਵਾਮਾਂ ਵਿਖੇ ਪੰਜਾਬ ਰਾਜ ਦੇ ਚਾਰ ਸ਼ਹੀਦ ਜਵਾਨਾ ਦੇ ਪ੍ਰਤੀ ਆਪਣੇ ਫਰਜ਼ ਅਤੇ ਸਤਿਕਾਰ ਵਜੋਂ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਸਥਿਤ ਡਾਇਰੈਕਟਰੇਟਾਂ/ਮੁੱਖ ਦਫਤਰਾਂ ਤੋਂ ਫੰਡ ਇਕੱਠੇ ਕਰਕੇ ਕੀਤੀ। ਉਨ੍ਹਾਂ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਮਾਜ ਸ਼ਹੀਦਾਂ ਵੱਲੋਂ ਦਿੱਤੇ ਬਲਿਦਾਨ ਦੇ ਇਵਜ਼ ਵਿੱਚ ਕੁਝ ਵੀ ਨਹੀਂ ਦੇ ਸਕਦਾ। ਇਹ ਮੰਚ ਵੱਲੋਂ ਇਕੱਠੇ ਕੀਤੇ ਜਾ ਰਹੇ ਫੰਡ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਆਪਣਾ ਫਰਜ਼ ਅਦਾ ਕਰਨ ਅਤੇ ਸਤਿਕਾਰ ਦੇਣ ਦਾ ਉਪਰਾਲਾ ਹੈ । ਇਸ ਮੌਕੇ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਮੰਚ ਦੇ ਚੰਡੀਗੜ੍ਹ ਅਤੇ ਸਟੇਟ ਯੂਨਿਟ ਦੇ ਮੈਂਬਰ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰਚਾ, ਗੁਨਾਮ ਸਿੰਘ ਸਿੱਘੂ, ਜਗਦੇਵ ਕੌਲ, ਪਵਨ ਕੁਮਾਰ ਕੰਵਲਜੀਤ ਕੌਰ, ਮਨਦੀਪ ਸਿੰਘ ਸਿੱਘੂ, ਜਗਜੀਤ ਕੌਰ, ਵਿਜੇ ਕੁਮਾਰੀ ਅਤੇ ਵਿਜੇ ਹਾਜਿਰ ਸਨ