• Home
  • ਸਿੱਖਾਂ ਦੀ ਗਿਰਦੀ ਧਾਰਮਿਕ ਹਾਲਤ ਦੀ ਨਿਸ਼ਾਨੀ ਗੰਗਾਨਗਰ ਦਾ ਗੁਰਦਵਾਰਾ ਬੁੱਢਾ ਜੌਹੜ ਵਿਵਾਦ

ਸਿੱਖਾਂ ਦੀ ਗਿਰਦੀ ਧਾਰਮਿਕ ਹਾਲਤ ਦੀ ਨਿਸ਼ਾਨੀ ਗੰਗਾਨਗਰ ਦਾ ਗੁਰਦਵਾਰਾ ਬੁੱਢਾ ਜੌਹੜ ਵਿਵਾਦ

ਗੰਗਾਨਗਰ : ਸਿੱਖਾਂ ਬਾਰੇ ਮਸ਼ਹੂਰ ਸੀ ਕਿ ਉਹ ਗੁਰਦਵਾਰੇ ਤੋਂ ਬਾਹਰ ਭਾਵੇਂ ਕਿੰਨੇ ਵੀ ਮਤਭੇਦ ਰੱਖਦੇ ਹੋਣ ਪਰ ਗੁਰਦਵਾਰਾ ਸਾਹਿਬ 'ਚ ਆ ਕੇ ਇੱਕ ਹੋ ਜਾਂਦੇ ਹਨ। ਇਹ ਉਦਾਹਰਣਾਂ ਮਿਸਲ ਕਾਲ ਵੇਲੇ ਦੇਖੀ ਜਾ ਸਕਦੀ ਸੀ। ਹੌਲੀ ਹੌਲੀ ਗੁਰਦਵਾਰਾ ਸਾਹਿਬਾਨ 'ਚ ਰਾਜਨੀਤੀ ਨੇ ਪ੍ਰਵੇਸ਼ ਕੀਤਾ ਤੇ ਸਿੱਖ ਆਪਣੇ ਧਾਰਮਿਕ ਅਕੀਦੇ ਤੋਂ ਵੀ ਡਿੱਗਦੇ ਗਏ। ਅੱਜ ਸਥਿਤੀ ਇਹ ਹੈ ਕਿ ਗੁਰਦਵਾਰਿਆਂ ਦੀਆਂ ਜਾਇਦਾਦਾਂ ਨੂੰ ਲੈ ਕੇ ਅਕਸਰ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ।
ਅੱਜ ਇਸ ਤਰਾਂ ਦਾ ਵਿਵਾਦ ਰਾਜਸਥਾਨ ਵਿਚਲੇ ਸ਼ਹਿਰ ਗੰੰਗਾਨਗਰ ਦੇ ਸਭ ਤੋਂ ਵੱਡੇ ਗੁਰਦਵਾਰੇ ਬੁੱਢਾ ਜੌਹੜ 'ਚ ਸਾਹਮਣੇ ਆਇਆ। ਇਥੋਂ ਦੀ ਕਮੇਟੀ ਦੇ ਗਠਨ ਨੂੰ ਲੈ ਕੇ ਦੋ ਧਿਰਾਂ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅੱਜ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਲਈ ਮੀਟਿੰਗ ਬੁਲਾਈ ਸੀ। ਮੀਟਿੰਗ ਦੌਰਾਨ ਜਦੋਂ ਕੋਈ ਸਹਿਮਤੀ ਨਾ ਬਣੀ ਤਾਂ ਦੋਹਾਂ ਧਿਰਾਂ 'ਚ ਵਿਵਾਦ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਪ੍ਰਸ਼ਾਸਨ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਪੰਜ ਥਾਣਿਆਂ ਦੀ ਪੁਲਿਸ ਗੁਰਦਵਾਰਾ ਸਾਹਿਬ 'ਚ ਬੁਲਾਉਣੀ ਪਈ। ਇਸ ਸਮੇਂ ਦੋਹਾਂ ਧਿਰਾਂ ਦੇ ਬੰਦਿਆਂ ਕੋਲ ਖ਼ਤਰਨਾਕ ਹਥਿਆਰ ਵੀ ਦੇਖੇ ਗਏ।