• Home
  • ਏ.ਆਈ.ਜੀ ਉਪਲ ਵਿਰੁਧ ਲੁੱਕ ਆਊਟ ਨੋਟਿਸ -ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਏ.ਆਈ.ਜੀ ਉਪਲ ਵਿਰੁਧ ਲੁੱਕ ਆਊਟ ਨੋਟਿਸ -ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਕਲ ਏਆਈਜੀ ਰਣਧੀਰ ਸਿੰਘ ਉਪਲ ਵਿਰੁਧ ਇਕ ਲੜਕੀ ਦੇ ਜਿਣਸੀ ਸੋਸਣ ਕਰਨ ਦੇ ਦੋਸ਼ 'ਚ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪਰਮਦੀਪ ਕੌਰ ਅਤੇ ਆਈ ਜੀ ਵਿਭੂਰਾਜ ਵਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਏਆਈਜੀ ਰਣਧੀਰ ਸਿੰਘ ਵਿਰੁਧ ਐਫ ਆਈ ਆਰ 184/18 ਅਧੀਨ ਅੰਡਰ ਸੈਕਸ਼ਨ 376 ਸੀ, 354 ਡੀ, 506, 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਸੀ। ਅੱਜ ਰਣਧੀਰ ਸਿੰਘ ਉਪਲ ਵਿਰੁਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਸ ਮਾਮਲੇ ਬਾਰੇ ਅੰਮ੍ਰਿਤਸਰ ਦੇ ਏਡੀਸੀਪੀ ਨੇ 'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਦਸਿਆ ਕਿ ਦੋਸ਼ੀ ਵਿਰੁਧ ਲੁੱਕ ਆਊਟ ਨੋਟਿਸ ਜਾਰੀ ਕਰ ਕੇ ਸਾਰੇ ਏਅਰਪੋਰਟ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ ਤਾਂਕਿ ਦੋਸ਼ੀ ਦੇਸ਼ ਛੱਡ ਕੇ ਭੱਜ ਨਾ ਜਾਵੇ ਤੇ ਸਥਾਨਕ ਪੱਧਰ 'ਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਅਧਿਕਾਰੀ ਨੇ ਉਪਲ ਦੀ ਗ੍ਰਿਫਤਾਰੀ ਛੇਤੀ ਹੋਣ ਦਾ ਭਰੋਸਾ ਦਿਵਾਇਆ ਹੈ।