• Home
  • ਪੱਤਰਕਾਰ ਸੰਤੋਖ ਗਿੱਲ ਨੂੰ ਸਦਮਾ- ਪਿਤਾ ਦਾ ਦਿਹਾਂਤ

ਪੱਤਰਕਾਰ ਸੰਤੋਖ ਗਿੱਲ ਨੂੰ ਸਦਮਾ- ਪਿਤਾ ਦਾ ਦਿਹਾਂਤ

ਰਾਏਕੋਟ :- ਉੱਘੇ ਪੱਤਰਕਾਰ ਕਾਮਰੇਡ ਸੰਤੋਖ ਗਿੱਲ ਨੂੰ ਅੱਜ ਉਸ ਸਮੇ

ਅਸਹਿ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਰਣਜੀਤ ਸਿੰਘ ਗਿੱਲ (88) ਅਕਾਲ ਚਲਾਣਾ ਕਰ ਗਏ । ,ਉਨ੍ਹਾਂ ਨੇ ਅੱਜ ਆਖ਼ਰੀ ਸਾਹ 11 ਵਜੇ ਸਵੇਰੇ ਆਪਣੇ ਘਰ ਚ ਹੀ ਲਏ । ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਗੁਰੂਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਵਿਖੇ ਗਿੱਲ ਪੱਤੀ ਸ਼ਮਸ਼ਾਨਘਾਟ ਵਿਖੇ ਸ਼ਾਮ 4 ਵਜੇ ਕੀਤਾ ਜਾਵੇਗਾ ।

ਦੱਸਣਯੋਗ ਹੈ ਕਿ ਬਾਪੂ ਰਣਜੀਤ ਸਿੰਘ ਗਿੱਲ ਦੇ ਦੋ ਪੁੱਤਰ ਹਨ ਜਿਨ੍ਹਾਂ ਚੋਂ ਵੱਡੇ ਪੁੱਤਰ ਜਗਦੇਵ ਸਿੰਘ ਗਿੱਲ ਜਿਹੜੇ ਕਿ ਪੀਏਯੂ ਦੇ ਵਿਚੋਂ ਸੇਵਾ ਮੁਕਤ ਹਨ ਅਤੇ ਛੋਟੇ ਪੁੱਤਰ ਕਾਮਰੇਡ ਸੰਤੋਖ ਗਿੱਲ ਹਨ ,ਇਸ ਤੋਂ ਇਲਾਵਾ ਦੋ ਪੁੱਤਰੀਆਂ ਬਲਜੀਤ ਕੌਰ ਤੇ ਸਤਿੰਦਰ ਕੌਰ ਹਨ।