• Home
  • ਹੁਣ ਮਾਲ ਮੰਤਰੀ ਮਾਝੇ ਦੇ ਕਿਸਾਨਾਂ ਦੇ ਦੁੱਖ ਸੁਣਨ ਲਈ ਪਹੁੰਚੇ

ਹੁਣ ਮਾਲ ਮੰਤਰੀ ਮਾਝੇ ਦੇ ਕਿਸਾਨਾਂ ਦੇ ਦੁੱਖ ਸੁਣਨ ਲਈ ਪਹੁੰਚੇ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ):ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ ਅੱਜ ਪੰਜਾਬ ਦੇ ਮਾਲ ਮੰਤਰੀ ਸੁਚਬਿੰਦਰ ਸਿੰਘ ਸਰਕਾਰੀਆ ਕਿਸਾਨਾਂ ਦਾ ਦੁੱਖ ਦਰਦ ਜਾਣਨ ਲਈ ਮਾਝੇ 'ਚ ਪਹੁੰਚੇ। ਪਿਛਲੇ ਦਿਨੀਂ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਅਤੇ ਬਰਸਾਤਾਂ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਮਾਲ ਮੰਤਰੀ ਅੱਜ ਰਾਵੀ ਦਰਿਆ 'ਤੇ ਪੁੱਜੇ ਹਨ। ਉਨਾਂ ਰਾਵੀ ਦਾ ਪ੍ਰਚੰਡ ਰੂਪ ਦੇਖ ਕੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਤਕਲੀਫ਼ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਉਨਾਂ ਰਾਵੀ ਦਰਿਆ ਨੇੜਲੇ ਕਿਸਾਨਾਂ ਦੀ ਮੁਸ਼ਕਲਾਂ ਵੀ ਸੁਣੀਆਂ।।ਇਸ ਸਮੇਂ ਉਨਾਂ ਨਾਲ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹੋਰ ਅਧਿਕਾਰੀ ਮੌਜੂਦ ਸਨ।