• Home
  • ਏਸ਼ੀਆ ਕੱਪ ਫ਼ਾਈਨਲ ਮੁਕਾਬਲਾ-ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

ਏਸ਼ੀਆ ਕੱਪ ਫ਼ਾਈਨਲ ਮੁਕਾਬਲਾ-ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

ਦੁਬਈ, (ਖ਼ਬਰ ਵਾਲੇ ਬਿਊਰੋ): ਏਸ਼ੀਆ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਹੁਣ ਤੋਂ ਥੋੜੀ ਦੇਰ ਬਾਅਦ ਸ਼ੁਰੂ ਹੋਣ ਵਾਲਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਟੀਚੇ ਦਾ ਪਿਛਾ ਕਰਨ 'ਚ ਮੁਹਾਰਤ ਰਖਦੇ ਹਨ ਤੇ ਦੂਜੇ ਪਾਸੇ ਬੰਗਲਾ ਦੇਸ਼ੀ ਕਪਤਾਨ ਮੁਰਤਜ਼ਾ ਦਾ ਕਹਿਣਾ ਹੈ ਕਿ ਭਾਵੇਂ ਉਨਾਂ ਦੇ ਕਈ ਖਿਡਾਰੀ ਜ਼ਖ਼ਮੀ ਹੋ ਗਏ ਹਨ ਪਰ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਫ਼ਾਈਨਲ 'ਚ ਚੰਗਾ ਪ੍ਰਦਰਸ਼ਨ ਕਰਨਗੇ।