• Home
  • ਜ਼ਬਰ ਜਨਾਹ ਦੇ ਦੋਸ਼ ‘ਚ ਉਮਰ ਕੈਦ ਤੇ ਜੁਰਮਾਨਾ

ਜ਼ਬਰ ਜਨਾਹ ਦੇ ਦੋਸ਼ ‘ਚ ਉਮਰ ਕੈਦ ਤੇ ਜੁਰਮਾਨਾ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਲੁਧਿਆਣਾ ਦੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਬੱਚੀ ਨੂੰ ਭਜਾਉਣ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਫੈਜ਼ਾਬਾਦ, ਯੂ. ਪੀ. ਨਿਵਾਸੀ ਅਰਜਨ ਮਿਸ਼ਰਾ ਨੂੰ ਦੋਸੀ ਠਹਿਰਾਉਂਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਡੇਢ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਵੀ ਦਿੱਤਾ ਹੈ।
ਅਦਾਲਤ ਨੇ ਦੋਸ਼ੀ ਦੀ ਰਹਿਮ ਦੀ ਅਪੀਲ ਠੁਕਰਾਉਂਦੇ ਹੋਏ ਉਸ ਨੂੰ 1.5 ਲੱਖ ਰੁਪਏ ਜੁਰਮਾਨਾ ਵੀ ਭਰਨ ਦਾ ਹੁਕਮ ਦਿੱਤਾ ਹੈ।ਤੇ ਜੁਰਮਾਨਾ ਰਾਸ਼ੀ 'ਚੋਂ ਅੱਧੀ ਰਕਮ ਪੀੜਤਾ ਨੂੰ ਦਿੱਤੀ ਜਾਵੇਗੀ। ਪੁਲਿਸ ਨੇ ਇਹ ਕੇਸ ਨੀਚੀ ਮੰਗਲੀ ਨਿਵਾਸੀ ਦੀ ਸ਼ਿਕਾਇਤ 'ਤੇ 18 ਅਕਤੂਬਰ 2013 ਨੂੰ ਪੁਲਿਸ ਥਾਣਾ ਸਾਹਨੇਵਾਲ 'ਚ ਦਰਜ ਕੀਤਾ ਸੀ। ਉਕਤ ਦੋਸ਼ੀ ਨਾਬਾਲਗ਼ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ, ਜਿਸ 'ਤੇ ਸ਼ਿਕਾਇਤਕਰਤਾ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਸਾਹਨੇਵਾਲ ਨੂੰ ਦਿੱਤੀ ਸੀ ਤੇ।ਪੁਲਿਸ ਨੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਕਾਬੂ ਕਰ ਕੇ ਉਸ ਤੋਂ ਸ਼ਿਕਾਇਤਕਰਤਾ ਦੀ ਬੇਟੀ ਨੂੰ ਬਰਾਮਦ ਕੀਤਾ ਸੀ।