• Home
  • ਮਹਾਰਾਣੀ ਪ੍ਰਨੀਤ ਕੌਰ ਨੂੰ ਖਤਰਾ !ਚੋਣ ਕਮਿਸ਼ਨ ਵੱਲੋਂ ਬੁਲੇਟ ਪਰੂਫ਼ ਗੱਡੀ ਵਰਤਣ ਦੀ ਆਗਿਆ

ਮਹਾਰਾਣੀ ਪ੍ਰਨੀਤ ਕੌਰ ਨੂੰ ਖਤਰਾ !ਚੋਣ ਕਮਿਸ਼ਨ ਵੱਲੋਂ ਬੁਲੇਟ ਪਰੂਫ਼ ਗੱਡੀ ਵਰਤਣ ਦੀ ਆਗਿਆ

ਚੰਡੀਗੜ੍ਹ, 2 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਇਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ਼ ਗੱਡੀ ਵਰਤਣ ਦੀ ਆਗਿਆ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਆਗਿਆ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ ।ਇਸ ਨੁਕਤੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਸੁਰੱਖਿਆ ਸਬੰਧੀ ਸੁਰੱਖਿਆ ਏਜੰਸੀਆਂ ਮਹਿਸੂਸ ਕਰਦੀਆਂ ਹਨ ਕਿ ਸਬੰਧਤ ਵਿਅਕਤੀ ਨੂੰ ਬੁਲੇਟ ਪਰੂਫ਼ ਗੱਡੀ ਵਿਚ ਹੀ ਸਫ਼ਰ ਕਰਨਾ ਚਾਹੀਦਾ ਹੈ ਤਾਂ ਉਸ ਵਿਅਕਤੀ ਨੂੰ ਸਰਕਾਰ ਵੱਲੋਂ ਇਕ ਬੁਲੇਟ ਪਰੂਫ਼ ਗੱਡੀ ਮੁਹਈਆ ਕਰਵਾਈ ਜਾਵੇਗੀ ਜਿਸ ਦੇ ਖਰਚਿਆਂ ਦੀ ਅਦਾਇਗੀ ਸਬੰਧਤ ਵਿਅਕਤੀ ਵੱਲੋਂ ਕਰਨੀ ਹੋਵੇਗੀ। ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅਜਿਹੇ ਵਾਹਨ ਵਿਚ ਹੋਰ ਕੋਈ ਰਾਜਨੀਤਕ ਆਗੂ/ਵਰਕਰ ਸਫ਼ਰ ਨਹੀਂ ਕਰ ਸਕਦਾ ਸਿਰਫ਼ ਇਸ ਗੱਡੀ ਵਿਚ ਉਨ੍ਹਾਂ ਦੇ ਨਿੱਜੀ ਮੈਡੀਕਲ ਅਟੈਂਡੇਂਟ ਹੀ ਸਫ਼ਰ ਕਰ ਸਕਦਾ ਹੈ।