• Home
  • ਯੂਥ ਅਕਾਲੀ ਦਲ ਨੇ ਸੰਭਾਲੀ ਮਹੇਸ਼ਇੰਦਰ ਦੀ ਚੋਣ ਮੁਹਿੰਮ ਦੀ ਕਮਾਂਡ , ਆਤਮ ਨਗਰ ਹਲਕੇ ਵਿੱਚ ਭਰਵੀਂ ਮੀਟਿੰਗ

ਯੂਥ ਅਕਾਲੀ ਦਲ ਨੇ ਸੰਭਾਲੀ ਮਹੇਸ਼ਇੰਦਰ ਦੀ ਚੋਣ ਮੁਹਿੰਮ ਦੀ ਕਮਾਂਡ , ਆਤਮ ਨਗਰ ਹਲਕੇ ਵਿੱਚ ਭਰਵੀਂ ਮੀਟਿੰਗ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਮਾਇਤ ਲਈ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਵਿੱਚ ਕੀਕੀਤਾ ਗਿਆ |
ਇਹ ਮੀਟਿੰਗ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੀਤਪਾਲ ਸਿੰਘ ਦੁਗਰੀ ਵਲੋਂ ਆਯੋਜਨ ਕੀਤੀ ਗਈ ਜਿਸ ਵਿੱਚ ਵਾਰਡ ਨੰਬਰ 44 ਅਤੇ ਯੂਥ ਅਕਾਲੀ ਦਲ ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਿਰ ਹੋਏ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੀਤਪਾਲ ਸਿੰਘ ਦੁਗਰੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮਹੇਸ਼ਇੰਦਰ ਗਰੇਵਾਲ ਦੀ ਜਿੱਤ ਯਕੀਨੀ ਬਣਾਉਣਗੇ |
 ਮੀਤਪਾਲ ਦੁਗਰੀ ਨੇ ਕਿਹਾ ਕਿ ਨੌਜਵਾਨ ਵਰਕਰ ਹਰ ਦਰਵਾਜ਼ੇ ਉੱਤੇ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਨਰਿੰਦਰ ਮੋਦੀ ਲਈ ਵੋਟਾਂ ਮੰਗਣਗੇ | ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਅਤੇ ਕਾਂਗਰਸੀ ਸੰਸਦ ਮੈਂਬਰ ਦੇ ਮਾੜੇ ਪ੍ਰਦਰਸ਼ਨ ਬਾਰੇ ਵੀ ਲੋਕਾਂ ਨੂੰ ਦੱਸਣਗੇ ।
ਮੀਤਪਾਲ ਦੁੱਗਰੀ ਨੇ ਕਿਹਾ ਕਿ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਏਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਆਤਮ ਨਗਰ ਵਿਧਾਨ ਸਭਾ ਦੇ ਯੂਥ ਵਰਕਰਾਂ ਅਤੇ ਨਿਵਾਸੀਆਂ ਦੀ ਹਾਜ਼ਰੀ  ਨੇ ਇਹ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਲੁਧਿਆਣੇ ਵਿਚ ਵੱਡੀ ਜਿੱਤ ਦਰਜ ਕਰੇਗਾ।
ਇਸ ਮੌਕੇ ਤੇ ਰਣਜੀਤ ਸਿੰਘ ਢਿੱਲੋਂ , ਪ੍ਰਿਤਪਾਲ ਸਿੰਘ ਪਾਲੀ , ਹਰਚਰਨ ਸਿੰਘ ਗੋਹਲਵੜੀਆ , ਗੁਰਮੀਤ ਸਿੰਘ ਕੁਲਾਰ , ਵਿਪਨ ਸੂਦ ਕਾਕਾ , ਕਮਲ ਚੇਤਲੀ, ਅਰਵਿੰਦਰ ਸਿੰਘ ਰਿੰਕ , ਰਾਜਾ ਕੰਗ, ਦਲਜੀਤ ਗਿੱਲ , ਗੁਰਪ੍ਰੀਤ ਸਿੰਘ ਬੇਦੀ , ਰੋਬਿਨ ਨੰਦਾ , ਅਮਰਜੋਤ ਸਿੰਘ , ਜਸਵਿੰਦਰ ਸਿੰਘ ਭੋਲਾ , ਸੁਰਜੀਤ ਸਿੰਘ , ਬੀਬੀ ਦਿਆਲ ਕੌਰ , ਬੀਬੀ ਗੁਰਦੀਪ ਕੌਰ, ਗੁਰਿੰਦਰਪਾਲ ਪੱਪੂ , ਸਤਨਾਮ ਕੈਲੇ , ਗੁਰਪ੍ਰੀਤ ਬੱਬਲ , ਪ੍ਰਿੰਸ ਕੰਗ ਸਮੇਤ ਹੋਰ ਵੀ ਹਾਜ਼ਿਰ ਸਨ ।