• Home
  • ਸਿੱਖਿਆ ਬੋਰਡ ਚੇਅਰਮੈਨ ਵੱਲੋਂ ਅੰਮ੍ਰਿਤਸਰ ਅਤੇ ਰੂਪਨਗਰ ਦੇ ਖੇਤਰੀ ਦਫ਼ਤਰਾਂ ਦਾ ਦੌਰਾ

ਸਿੱਖਿਆ ਬੋਰਡ ਚੇਅਰਮੈਨ ਵੱਲੋਂ ਅੰਮ੍ਰਿਤਸਰ ਅਤੇ ਰੂਪਨਗਰ ਦੇ ਖੇਤਰੀ ਦਫ਼ਤਰਾਂ ਦਾ ਦੌਰਾ

ਐਸ.ਏ.ਐਸ ਨਗਰ, 10 ਫਰਵਰੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਆਈ.ਏ.ਐਸ. (ਰਿਟਾ), ਨੇ ਸ਼ਨਿਚਰਵਾਰ ਸ਼ਾਮ ਨੂੰ ਅੰਮ੍ਰਿਤਸਰ ਅਤੇ ਐਤਵਾਰ ਬਾਅਦ ਦੁਪਹਿਰਰੂਪਨਗਰ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਦਾ ਦੌਰਾ ਕਰ ਕੇ ਦਫ਼ਤਰਾਂ ਦੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਗਾਮੀ ਅਕਾਦਮਿਕ ਸਾਲ ਲਈ ਪਾਠ ਪੁਸਤਕਾਂ ਦੀਸਥਿਤੀ ਸਬੰਧੀ ਲੋੜੀਂਦੇ ਆਦੇਸ਼ ਦਿੱਤੇ ਅਤੇ 

ਖੇਤਰੀ ਦਫ਼ਤਰਾਂ ਵਿੱਚ ਪਾਠ ਪੁਸਤਕਾਂ ਦੀ ਵਿਕਰੀ ਵਧਾਉਣ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ। 

ਦਫ਼ਤਰਾਂ ਦੀ ਫੇਰੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਲੋਹੀਆ ਨੇ ਦੱਸਿਆ ਕਿ ਬੋਰਡ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਦੇ ਸਟੋਰ ਵਿੱਚ ਅਗਲੇ ਅਕਾਦਮਿਕਸਾਲ ਲਈ ਵਿਕਰੀ ਵਾਲੇ 06 ਨਵੇਂ ਟਾਈਟਲ ਅਤੇ ਸਰਬ ਸਿੱਖਿਆ ਅਭਿਆਨ ਅਧੀਨ ਮੁਫ਼ਤ ਵੰਡ ਲਈ 29 ਨਵੇਂ ਟਾਈਟਲ ਪ੍ਰਾਪਤ ਹੋ ਚੁੱਕੇ ਹਨ। ਜਦੋਂਕਿ ਰੂਪਨਗਰ ਵਿਖੇਵਿਕਰੀ ਵਾਲੇ 02 ਨਵੇਂ ਟਾਈਟਲ ਅਤੇ ਸਰਬ ਸਿੱਖਿਆ ਅਭਿਆਨ ਅਧੀਨ ਮੁਫ਼ਤ ਵੰਡ ਲਈ 19 ਨਵੇਂ ਟਾਈਟਲ ਪ੍ਰਾਪਤ ਹੋ ਚੁੱਕੇ ਹਨ। 

ਇਨ੍ਹਾਂ ਪਾਠ ਪੁਸਤਕਾਂ ਦੀ ਗਿਣਤੀ 05 ਲੱਖ ਤੋਂ ਵੱਧ ਬਣਦੀ ਹੈ। 

ਸ੍ਰੀ ਕਲੋਹੀਆ ਨੇ ਦਾਅਵਾ ਕੀਤਾ ਕਿ ਸਾਲ 2019-20 ਲਈ ਬੋਰਡ ਨੇ ਮਹਿੰਗਾ ਕਾਗਜ਼ ਵਰਤ ਕੇ ਪਾਠ ਪੁਸਤਕਾਂ ਜ਼ਰੀਏ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੋਣਤੋਂ ਰੋਕਣ ਦਾ ਉਪਰਾਲਾ ਕੀਤਾ ਹੈ ਅਤੇ ਜ਼ਿਆਦਾ ਚਿਰ ਚੱਲਣ ਵਾਲੀਆਂ ਪਾਠ ਪੁਸਤਕਾਂ ਤਿਆਰ ਕਰਵਾ ਕੇ ਕੌਮੀ ਬੱਚਤ ਵਿੱਚ ਵੀ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿਫਰਜ਼ੀ ਪਾਠ ਪੁਸਤਕਾਂ ਦੀ ਵਿਕਰੀ ਰੋਕਣ ਹਿੱਤ ਬੋਰਡ ਨੇ ਵਾਟਰ ਮਾਰਕ ਵਾਲਾ ਅਤੇ ਹੋਰ ਸੁਰੱਖਿਆ ਨੁਕਤਿਆਂ ਵਾਲਾ ਕਾਗਜ਼ ਵਰਤਿਆ ਹੈ। 

ਉਨ੍ਹਾਂ ਨੇ ਖੇਤਰੀ ਦਫਤਰਾਂ ਦੇ ਕਾਰਜਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਅਤੇ ਵਿਕਰੀ ਵਧਾਉਣ ਦੇ ਪੱਖ ਵੱਲ ਉਚੇਚਾ ਧਿਆਨ ਦੇਣ ਲਈ ਸਟਾਫ਼ ਨੂੰ ਉਤਸ਼ਾਹਤ ਕੀਤਾ। ਰੂਪਨਗਰਖੇਤਰੀ ਦਫ਼ਤਰ ਦੇ ਮੁਆਇਨੇ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠ ਪੁਸਤਕਾਂ ਸੈੱਲ ਦੇ ਅਧਿਕਾਰੀ, ਰੂਪਨਗਰ ਖੇਤਰੀ ਦਫਤਰ ਦੇ ਜਿ਼ਲ੍ਹਾ ਮੈਨੇਜਰ ਸ੍ਰੀਮਤੀਮਹਿੰਦਰ ਕੌਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ। 

ਕੈਪਸ਼ਨ: ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਐਤਵਾਰ ਬਾਅਦ ਦੁਪਹਿਰ ਰੂਪਨਗਰ ਖੇਤਰੀ ਦਫਤਰ ਵਿਖੇ ਪਾਠ ਪੁਸਤਕ ਦਾ ਵਾਟਰ ਮਾਰਕ ਚੈੱਕਕਰਦੇ ਹੋਏ।