• Home
  • ਅੰਬੂਜਾ ਫ਼ੈਕਟਰੀ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਵੇ : ਸੋਨੀ

ਅੰਬੂਜਾ ਫ਼ੈਕਟਰੀ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਵੇ : ਸੋਨੀ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਵਾਤਾਵਰਣ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਘਨੌਲੀ ਨਜ਼ਦੀਕ ਲੋਧੀਮਾਜਰਾ ਸਥਿਤ ਅੰਬੂਜਾ ਫ਼ੈਕਟਰੀ ਦਾ ਦੌਰਾ ਕੀਤਾ ਗਿਆ।
ਆਪਣੇ ਇਸ ਦੌਰੇ ਦੋਰਾਨ ਵਾਤਾਵਰਣ ਮੰਤਰੀ ਵੱਲੋਂ ਕੰਪਨੀ ਦੀ ਕਾਰਜਪ੍ਰਣਾਲੀ ਦਾ ਬਹੁਤ ਮੁਲਾਂਕਣ ਕੀਤਾ ਗਿਆ ਅਤੇ ਕੰਪਨੀ ਵੱਲੋਂ ਸਮਾਜ ਭਲਾਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।
ਸ਼੍ਰੀ ਸੋਨੀ ਨੇ ਕੰਪਨੀ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਕਿ ਵਾਤਾਵਰਣ ਨੂੰ ਹੋਰ ਬਿਹਤਰ ਬਨਾਉਣ ਲਈ ਹੋਰ ਪਲਾਂਟੇਸ਼ਨ ਕਰਨ ਦਾ ਜੋਰ ਦਿੰਦਿਆ ਕਿਹਾ ਕਿ ਫੈਕਟਰੀ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਹੋਰ ਜੰਗ ਹੇਠਲੇ ਰਕਬੇ ਨੁੰ ਵਧਾਉਣ ਲਈ ਕੰਪਨੀ ਹੋਰ ਜਿਆਦਾ ਯਤਨ ਕਰੇ।।
ਸੋਨੀ ਨੇ ਕਿਹਾ ਕਿ ਕੰਪਨੀ ਨੂੰ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨੂੰ ਇਸ ਖੇਤਰ ਦੇ ਵਿਕਾਸ ਲਈ ਹੋਰ ਉਪਰਾਲੇ ਕਰਨੇ ਚਾਹੀਂਦੇ ਹਨ ਤਾਂ ਜੋ ਇਸ ਖੇਤਰ ਦੇ ਨੋਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਿਹਤਰ ਬਣ ਸਕੇ। ਇਸ ਤੋਂ ਇਲਾਵਾ ਇਸ ਖੇਤਰ ਦਾ ਸਿੱਖਿਆ ਪੱਧਰ ਨੂੰ ਉਚ ਚੁਕਣ ਲਈ ਕੰਪਨੀ ਨੂੰ ਇਸ ਖੇਤਰ ਦੇ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ।