• Home
  • ਹੜਤਾਲੀ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰੱਦ-ਹੁਣ ਦੀਵਾਲੀ ਤੋਂ ਪਹਿਲਾਂ ਕਰਨਗੇ ਸੜਕਾਂ ਜਾਮ

ਹੜਤਾਲੀ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰੱਦ-ਹੁਣ ਦੀਵਾਲੀ ਤੋਂ ਪਹਿਲਾਂ ਕਰਨਗੇ ਸੜਕਾਂ ਜਾਮ

ਚੰਡੀਗੜ : ਪਿਛਲੇ ਕਈ ਦਿਨਾਂ ਤੋਂ ਰੋਸ ਧਰਨੇ ਅਤੇ ਭੁੱਖ ਹੜਤਾਲ 'ਤੇ ਬੈਠੇ ਅਧਿਆਪਕਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਅਧਿਆਪਕਾਂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰੱਖੀ ਮੀਟਿੰਗ ਰੱਦ ਹੋ ਗਈ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਅਧਿਆਪਕ ਡਾਹਢੇ ਨਾਰਾਜ਼ ਹੋ ਗਏ ਹਨ। ਹੁਣ ਅਧਿਆਪਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੰਜਾਬ ਭਰ ਵਿਚ ਦੀਵਾਲੀ ਤੋਂ ਚੌਵੀ ਘੰਟੇ ਪਹਿਲਾਂ ਚੱਕਾ ਜਾਮ ਕਰਨਗੇ। ਇਹ ਚੱਕਾ ਜਾਮ ਹਰ ਸ਼ਹਿਰਾਂ ਦੀਆਂ ਮੁੱਖ ਸੜਕਾਂ 'ਤੇ ਹੋਵੇਗਾ ਅਤੇ ਇਸ ਸਬੰਧੀ ਆਖਰੀ ਫ਼ੈਸਲਾ ਲੈਣ ਲਈ ਅਧਿਆਪਕਾਂ ਨੇ ਅੱਜ ਤਿੰਨ ਵਜੇ ਪਟਿਆਲਾ ਵਿਖੇ ਮੀਟਿੰਗ ਸੱਦ ਲਈ ਗਈ ਹੈ।
ਤਿੰਨ ਵਜੇ ਹੋਣ ਵਾਲੀ ਸਾਂਝਾ ਮੋਰਚਾ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਜਾਏਗਾ ਕਿ ਪੰਜਾਬ ਦੇ ਕਿਹੜੇ ਕਿਹੜੇ  ਸ਼ਹਿਰਾਂ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਹ ਚੱਕਾ ਜਾਂ ਕਿੰਨੀ ਦੇਰ ਲਈ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਕਲ ਸਵੇਰ ਤੋਂ ਸ਼ੁਰੂ ਹੋਣ ਵਾਲਾ ਚੱਕਾ ਜਾਮ ਦੀਵਾਲੀ ਦੀ ਰਾਤ ਤੋਂ ਤੱਕ ਚੱਲਦਾ ਰਹੇ। ਜੇਕਰ ਇਹ ਚੱਕਾ ਜ਼ਾਮ ਕਰਨ ਵਿੱਚ ਅਧਿਆਪਕ ਕਾਮਯਾਬ ਹੋ ਗਏ ਤਾਂ ਪੰਜਾਬ ਵਿੱਚ ਬੜੀ ਵੱਡੀ ਮੁਸੀਬਤ ਆਉਣ ਵਾਲੀ ਹੈ।