• Home
  • ਸ਼ੂਟਿੰਗ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ‘ਤੇ ਰਾਣਾ ਸੋਢੀ ਨੇ ਦਿੱਤੀ ਪੰਜਾਬ ਦੇ ਰਾਜਪਾਲ ਮੁਬਾਰਕਬਾਦ

ਸ਼ੂਟਿੰਗ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ‘ਤੇ ਰਾਣਾ ਸੋਢੀ ਨੇ ਦਿੱਤੀ ਪੰਜਾਬ ਦੇ ਰਾਜਪਾਲ ਮੁਬਾਰਕਬਾਦ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਖੇਡ ਮੰਤਰੀ  ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਐਮ.ਪੀ. ਸ਼ੂਟਿੰਗ ਅਕਾਦਮੀ ਭੋਪਾਲ ਵਿਖੇ ਹੋਈ 28ਵੀਂ ਆਲ ਇੰਡੀਆ ਜੀ.ਵੀ. ਮਾਵਾਲੰਕਰ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਫੁੰਡਣ 'ਤੇ ਵਧਾਈ ਦਿੱਤੀ।
ਰਾਜ ਭਵਨ ਵਿਖੇ ਰਾਜਪਾਲ ਨੂੰ ਨਿੱਜੀ ਤੌਰ 'ਤੇ ਮੁਬਾਰਕਬਾਦ ਦਿੰਦਿਆਂ ਰਾਣਾ ਸੋਢੀ ਨੇ ਇਸ ਨੂੰ ਮਾਣਮੱਤੀ ਪ੍ਰਾਪਤੀ ਕਹਿ ਕੇ ਨਿਵਾਜਿਆ ਜੋ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਬੜਾਵਾ ਦਿੰਦਿਆਂ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਰਾਣਾ ਸੋਢੀ ਨੇ ਕਿਹਾ ਕਿ ਖ਼ੁਦ ਇੱਕ ਸ਼ੂਟਰ ਹੋਣ ਦੇ ਨਾਤੇ ਉਹ ਇਸ ਸ਼ਾਨਦਾਰ ਪ੍ਰਾਪਤੀ ਦੀ ਮਹੱਤਤਾ ਤੋਂ ਚੰਗੀ ਤਰਾਂ ਜਾਣੂ ਹਨ।