• Home
  • ਚੀਨ ‘ਚ ਡਰਾਇਵਰ ਤੇ ਮਹਿਲਾ ਯਾਤਰੀ ਲੜੇ-ਬੱਸ ਡਿੱਗੀ ਨਦੀ ‘ਚ, 13 ਮੌਤਾਂ

ਚੀਨ ‘ਚ ਡਰਾਇਵਰ ਤੇ ਮਹਿਲਾ ਯਾਤਰੀ ਲੜੇ-ਬੱਸ ਡਿੱਗੀ ਨਦੀ ‘ਚ, 13 ਮੌਤਾਂ

ਬੀਜਿੰਗ : ਬੱਸ ਚਲਾਉਂਦੇ ਡਰਾਇਵਰ ਨਾਲ ਉਲਝਣਾ ਚੀਨ ਦੀ ਔਰਤ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਸ ਝਗੜੇ ਦੌਰਾਨ ਡਰਾਇਵਰ ਦਾ ਸੰਤੁਲਨ ਬੱਸ ਤੋਂ ਹਟ ਗਿਆ ਤੇ ਬੱਸ ਨਦੀ 'ਚ ਜਾ ਡਿੱਗੀ। ਇਸ ਹਾਦਸੇ 'ਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਚੀਨ ਦੇ ਚੀਗਕਵਿਗ ਸ਼ਹਿਰ ਦੀ ਹੈ।
ਦਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਪਿਛਲੇ ਅੱਡੇ 'ਤੇ ਉਤਰਨਾ ਸੀ ਪਰ ਡਰਾਇਵਰ ਨੇ ਉਥੇ ਬੱਸ ਨਾ ਰੋਕੀ। ਮਹਿਲਾ ਆਪਣੀ ਸੀਟ ਤੋਂ ਉਠ ਕੇ ਡਰਾਇਵਰ ਨਾਲ ਝਗੜਨ ਲੱਗ ਪਈ। ਮਹਿਲਾ ਨੇ ਜਿਵੇਂ ਹੀ ਆਪਣੇ ਮੋਬਾਈਲ ਨਾਲ ਡਰਾਇਵਰ 'ਤੇ ਵਾਰ ਕੀਤਾ ਤਾਂ ਉਸ ਦਾ ਧਿਆਨ ਭੜਕ ਗਿਆ ਤੇ ਬੱਸ ਉਸ ਵੇਲੇ ਨਦੀ ਦੇ ਪੁੱਲ ਤੋਂ ਦੀ ਗੁਜ਼ਰ ਰਹੀ। ਜਦੋਂ ਹੀ ਡਰਾਇਵਰ ਦਾ ਧਿਆਨ ਹਟਿਆ ਤਾਂ ਬੱਸ ਯਾਂਗਤਜੇ ਨਦੀ 'ਚ ਡਿੱਗ ਪਈ ਤੇ ਸਿੱਟੇ ਵਜੋਂ 13 ਵਿਅਕਤੀਆਂ ਦੀ ਮੌਤ ਹੋ ਗਈ।
ਇਸ ਹਾਦਸੇ 'ਚ ਡਰਾਇਵਰ ਤੇ ਝਗੜਾ ਕਰਨ ਵਾਲੀ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੋਹਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।