• Home
  • ਪੁਲਿਸ ਵੱਲੋਂ ਬੈਂਕਾਂ ਦੇ ਏ ਟੀ ਐੱਮ ਲੁੱਟਣ , ਜੇਲ ਤੋੜਨ ਵਾਲੇ ਡਕੈਤ ਗਰੋਹ ਦਾ ਪਰਦਾਫਾਸ਼ -2 ਗ੍ਰਿਫਤਾਰ

ਪੁਲਿਸ ਵੱਲੋਂ ਬੈਂਕਾਂ ਦੇ ਏ ਟੀ ਐੱਮ ਲੁੱਟਣ , ਜੇਲ ਤੋੜਨ ਵਾਲੇ ਡਕੈਤ ਗਰੋਹ ਦਾ ਪਰਦਾਫਾਸ਼ -2 ਗ੍ਰਿਫਤਾਰ

ਖੰਨਾ /ਲੁਧਿਆਣਾ :- ਪੰਜਾਬ ਪੁਲਸ ਦੇ ਖੰਨਾ ਜ਼ਿਲ੍ਹੇ ਨੂੰ ਉਸ ਸਮੇਂ ਵੱਡੀ ਪ੍ਰਾਪਤੀ ਹੋਈ ਜਦੋਂ ਖੰਨਾ ਪੁਲਸ ਨੇ ਵੱਡੇ ਡਕੈਤ ਗਰੋਹ ਦਾ ਪਰਦਾਫ਼ਾਸ ਕਰ ਦਿੱੱਤਾ । ਖੰਨਾ ਜ਼ਿਲ੍ਹਾ ਦੇ ਐਸਐਸਪੀ ਧਰੁਵ ਦਹਿਆ ਵੱਲੋਂ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਵਿੱਢੀ ਲਮੁਹਿੰਮ ਤਹਿਤ  ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ (ਆਈ)ਖੰਨਾ, ਤੇਸੁਖਨਾਜ਼ ਸਿੰਘ, ਪੀ.ਪੀ.ਐਸ. (ਪ੍ਰੋਬੇਸ਼ਨਰ),  ਆਦਿ ਨੇ  ਮੁੱਖ ਅਫਸਰ ਥਾਣਾ ਮਾਛੀਵਾੜਾ,ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਖੰਨਾ, ਇੰਸਪੈਕਟਰ ਅਵਤਾਰ ਸਿੰਘ, ਸਹਾਇਕ ਥਾਣੇਦਾਰ ਰਾਓਵਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਖੰਨਾ ਵੱਲੋ ਮੁਕੱਦਮਾ ਨੰਬਰ 246 ਮਿਤੀ 02.11.18 ਅ/ਧ 9/379ਬੀ/411/171/419/420/473/467/ 468/471 ਭ/ਦ ਥਾਣਾ ਸਦਰ ਖੰਨਾ ਦੀ ਤਫਤੀਸ਼ ਦੇ ਸਬੰਧ ਵਿੱਚ ਬਾਹੱਦ ਸੂਆ ਪੁਲੀ ਪਿੰਡ ਬਘੌਰ ਪਾਸ ਦੌਰਾਨੇ ਤਫਤੀਸ਼ ਮੌਜੂਦ ਸੀ ਤਾਂ ਪਿੰਡ ਰਤਨਪਾਲੋਂ ਦੀ ਤਰਫੋਂ ਸੂਏ ਦੇ ਕੱਚੇ ਰਸਤੇ ਰਾਹੀਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਮੋਟਰਸਾਈਕਲ ਪਿੱਛੇ ਨੂੰ ਹੀ ਮੋੜਕੇ ਭੱਜਣ ਲੱਗਾ, ਜਿਸਨੂੰ ਪੁਲਿਸ ਪਾਰਟੀ ਵੱਲੋ ਚੁਸਤੀ ਅਤੇ ਫੁਰਤੀ ਨਾਲ ਕਾਬੂ ਕੀਤਾ ਗਿਆ। ਜਿਸਨੇ ਪੁੱਛਣ ਪਰ ਆਪਣਾ ਨਾਮ ਜਸਵੀਰ ਸਿੰਘ ਵਾਸੀ ਰਤਨਪਾਲੋਂ ਥਾਣਾ ਅਮਲੋਹ ਜਿਲਾ ਫਤਹਿਗੜ ਸਾਹਿਬ ਦੱਸਿਆ, ਜਿਸਦਾ ਮੋਟਰਸਾਈਕਲ ਚੈੱਕ ਕਰਨ ਤੇ ਮੋਟਰਸਾਈਕਲ ਨੂੰ ਜਾਅਲੀ ਨੰਬਰ ਪੀ.ਬੀ.26-ਜੀ-2580 ਲੱਗਿਆ ਹੋਇਆ ਸੀ। ਜਿਸ ਪਾਸੋਂ ਕੀਤੀ ਗਈ ਪੁੱਛਗਿੱਛ ਦੋਰਾਨ ਇਹ ਖੁਲਾਸਾ ਹੋਇਆ ਕਿ ਜਸਵੀਰ ਸਿੰਘ ਅਤੇ ਉਸਦਾ ਭਰਾ ਹਰਵਿੰਦਰ ਸਿੰਘ ਜੋ ਕਿ ਪਿਛਲੇ ਕਾਫੀ ਅਰਸੇ ਤੋਂ ਚੋਰੀਆ, ਲੁੱਟਾਂ-ਖੋਹਾਂ, ਬੈਂਕਾਂ ਦੇ ਏ.ਟੀ.ਐੱਮਾਂ ਦੀ ਭੰਨਤੋੜ, ਬੈਂਕਾਂ ਵਿੱਚ ਪਾੜਾ ਆਦਿ ਦੀਆ ਵਾਰਦਾਤਾਂ ਕਰਨ ਦੇ ਆਦੀ ਹਨ। ਜੋ ਇਹ ਵਾਰਦਾਤਾਂ ਵੱਖੋ ਵੱਖਰੇ ਭੇਸ ਬਦਲਕੇ, ਜਿਹਨਾ ਵਿੱਚ ਪੁਲਿਸ ਅਤੇ ਫੌਜ ਦੀ ਵਰਦੀ ਦੇ ਕੱਪੜੇ ਆਦਿ ਪਹਿਨਕੇ ਵਾਰਦਾਤਾਂ ਨੂੰ ਅੰਜਾਮ ਦਿੰੰਦੇ ਹਨ। ਉਕਤ ਜਸਵੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਹਰਵਿੰਦਰ ਸਿੰਘ ਨਾਲ ਮਿਲਕੇ ਮਿਤੀ 22-23/02/18 ਦੀ ਦਰਮਿਆਨੀ ਰਾਤ ਨੂੰ ਆਧਰਾਂ ਬੈਂਕ ਰਸੂਲੜਾ ਵਿਖੇ ਬੈਂਕ ਵਿੱਚ ਪਾੜ ਲਾਕੇ ਬੈਂਕ ਦੇ ਲਾਕਰਾਂ ਨੂੰ ਤੋੜਕੇ ਲਾੱਕਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਬੈਂਕ ਦੀ ਸਰਕਾਰੀ .12 ਬੋਰ ਰਾਈਫਲ ਚੋਰੀ ਕਰ ਲਈ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 44 ਮਿਤੀ 23.02.18 ਅ/ਧ 457/380 ਭ/ਦ ਥਾਣਾ ਸਦਰ ਖੰਨਾ ਦਰਜ ਕਰਦੇ ਹੋਏ ਪੁਲਿਸ ਵੱਲੋ ਉਕਤਾਨ ਜਸਵੀਰ ਸਿੰਘ ਅਤੇ ਉਸਦੇ ਭਰਾ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਬੈਂਕ ਵਿੱਚੋਂ ਚੋਰੀ ਕੀਤੇ ਗਹਿਣੇ ਅਤੇ ਰਾਈਫਲ ਬ੍ਰਾਮਦ ਕਰਵਾਈ ਗਈ ਸੀ। ਜਿਸ ਉਪਰੰਤ ਦੋਸ਼ੀਆ ਨੂੰ ਜੂਡੀਸ਼ੀਅਲ ਰਿਮਾਂਡ ਪਰ ਕੇਂਦਰੀ ਜੇਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਲੁਧਿਆਣਾ, ਰੇਜ਼, ਲੁਧਿਆਣਾ ਵੀ ਹਾਜ਼ਰ ਸਨ।
ਲੁਧਿਆਣਾ ਜੇਲ ਬ੍ਰੇਕ :-
ਉਕਤ ਜਸਵੀਰ ਸਿੰਘ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਤੇ ਉਸਦਾ ਭਰਾ ਹਰਵਿੰਦਰ ਸਿੰਘ ਉਕਤ ਮੁਕੱਦਮਾ ਨੰਬਰ 44 ਮਿਤੀ 23.02.18 ਅ/ਧ 457/380 ਭ/ਦ ਥਾਣਾ ਸਦਰ ਖੰਨਾ ਵਿੱਚ ਕੇਂਦਰੀ ਜੇਲ ਲੁਧਿਆਣਾ ਵਿੱਚ ਦਾਖਲ ਸਨ। ਜਿੱਥੇ ਜੇਲ ਵਿੱਚ ਇਹਨਾ ਦੋਵਾਂ ਭਰਾਵਾਂ ਨੇ ਜੇਲ ਸਟਾਫ ਦੀਆ ਰੋਜਾਨਾ ਦੀਆ ਡਿਊਟੀਆ ਅਤੇ ਗਤੀਵਿਧੀਆ ਪਰ ਨਜ਼ਰਸਾਨੀ ਰੱਖਣੀ ਸ਼ੁਰੂ ਕਰ ਦਿੱਤੀ, ਸੁਭਾ ਅਤੇ ਸ਼ਾਮ ਦੀ ਰੋਲ-ਕਾਲ ਦੌਰਾਨ ਜੇਲ ਦੀਆ ਦੀਵਾਰਾਂ ਅਤੇ ਭੱਜਣ ਦੇ ਰਸਤਿਆ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਇਹਨਾ ਨੇ ਸ਼ਾਮ ਦੀ ਰੋਲ-ਕਾਲ ਤੋਂ ਬਾਦ ਜੇਲ ਦੀਆ ਦੀਵਾਰਾਂ ਉੱਪਰ ਚੜਨ ਦੀ ਕੋਸ਼ਿਸ਼ ਕਰਨ ਲੱਗ ਪਏ। ਮਿਤੀ 13.05.18 ਦੀ ਸ਼ਾਮ ਨੂੰ ਰੋਲ-ਕਾਲ ਤੋਂ ਬਾਅਦ ਉਕਤ ਦੋਵੇਂ ਭਰਾ ਮੌਕਾ ਦੇਖਦੇ ਹੋਏ ਜੇਲ ਦੀ ਦੀਵਾਰ ਦੇ ਨਾਲ ਆੜ ਲੈ ਕੇ ਦੀਵਾਰ ਉੱਪਰ ਚੜਕੇ ਬਾਹਰਲੀ ਸਾਈਡ ਛਾਲ ਮਾਰਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 14.05.18 ਅ/ਧ 224/225-ਬੀ ਭ/ਦ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਦਰਜ ਹੋਇਆ ਸੀ।
ਦੋਸ਼ੀਆਂ ਪਾਸੋਂ ਕੀਤੀ ਗਈ ਬ੍ਰਾਮਦਗੀ :-
ਹਰਿਆਣਾ ਪੁਲਿਸ ਦੇ ਏ.ਐੱਸ.ਆਈ ਰੈਂਕ ਦੀ ਵਰਦੀ ਜਿਸ ਵਿੱਚ 2 ਸ਼ਰਟਾਂ ਅਤੇ 1 ਪੈਂਟ, ਏ.ਐੱਸ.ਆਈ ਰੈਂਕ ਦੇ ਦੋ ਫਲੈਪਰ ਮੋਢਿਆ ਉੱਪਰ ਲਾਉਣ ਵਾਲੇ ਜਿਹਨਾ ਪਰ ਹਰਿਆਣਾ ਪੁਲਿਸ ਦੇ ਬੈਜ਼ ਲੱਗੇ ਹੋਏ ਸਨ, ਇੱਕ ਨੀਲੀ ਟੋਪੀ ਜਿਸ ਪਰ ਹਰਿਆਣਾ ਪੁਲਿਸ ਦਾ ਬੈਜ਼ ਲੱਗਾ ਹੈ, ਇੱਕ ਨੇਮ ਪਲੇਟ ਜਿਸ ਪਰ ਅੰਗਰੇਜ਼ੀ ਵਿਚ ਗੁਰਦੇਵ ਸਿੰਘ ਏ.ਐੱਸ.ਆਈ ਲਿਖਿਆ ਹੋਇਆ ਸੀ। ਇੱਕ ਜੋੜਾ ਬੂਟ ਰੰਗ ਲਾਲ ਐੱਨ.ਜੀ.ਓ ਵਾਲਾ, ਇੱਕ ਜੋੜਾ ਬੂਟ ਕਾਲਾ ਓ.ਆਰਜ਼ ਰੈਂਕ ਵਾਲਾ, ਇੱਕ ਡੋਰੀ ਰੰਗ ਖਾਕੀ ਸਮੇਤ ਵਿਸਲ, ਨਵਾਰੀ ਬੈਲਟ ਰੰਗ ਲਾਲ ਜਿਸਦੇ ਸਟੀਲੀ ਬੱਕਲ ਉੱਪਰ ਹਰਿਆਣਾ ਪੁਲਿਸ ਦਾ ਬੈਜ਼ ਲੱਗਾ ਹੋਇਆ ਸੀ। ਤਰੀਮੂਰਤੀ (ਸ਼੍ਰੀ ਗਣੇਸ਼, ਮਾਤਾ ਅਤੇ ਹਨੂੰਮਾਨ), ਇੱਕ ਡਰਿੱਲ ਮਸ਼ੀਨ, ਬਲਵਿੰਦਰ ਸਿੰਘ ਦੇ ਨਾਮ ਦਾ ਜਾਅਲੀ ਆਧਾਰ ਕਾਰਡ, ਜਸਵੀਰ ਸਿੰਘ ਅਤੇ ਹਰਮਿੰਦਰ ਸਿੰਘ ਦੀਆ ਫੋਟੋਆ ਏ.ਐੱਸ.ਆਈ ਰੈਂਕ ਵਿਚ (ਹਰਿਆਣਾ ਪੁਲਿਸ), ਇੱਕ ਸਿਲੰਡਰ, ਗੈਸ ਕਟਰ, ਰੈਗੂਲੇਟਰ ਮੀਟਰ ਵਾਲਾ, ਦੋ ਗੈਸ ਪਾਇਪਾਂ, ਵੱਡੀ ਰਾਡ ਲੋਹਾ, ਛੋਟੀ ਰਾਡ ਲੋਹਾ, ਸੱਬਲ, ਹਥੌੜਾ ਸਮੇਤ ਦਸਤਾ, ਇੱਕ ਲੋਹਾ ਕੱਟਣ ਵਾਲੀ ਆਰੀ ਸਮੇਤ ਦੋ ਬਲੇਡ, ਇੱਕ ਛੈਣੀ ਲੋਹਾ, ਪਲਾਸ, ਇੱਕ ਗੋਲਕ ਲੋਹਾ, 105 ਵੱਖ ਵੱਖ ਤਰਾ ਦੀਆ ਚਾਬੀਆ ਤਾਲੇ ਖੋਲਣ ਵਾਲੀਆ, ਇੱਕ ਬੈਗ ਜਿਸ ਵਿੱਚ ਭਾਰਤੀ ਕਰੰਸੀ ਦੇ ਸਿੱਕੇ (1,2,5,10 ਵਾਲੇ) ਕੁੱਲ 10,500/- ਰੂਪੈ/-, ਵੱਖ ਵੱਖ ਕੰਪਨੀਆ ਦੇ 11 ਮੋਬਾਇਲ ਫੋਨ ਸੈੱਟ (ਚੋਰੀ/ਖੋਹ ਕੀਤੇ ਹੋਏ) , ਜੇਲ ਬ੍ਰੇਕ ਤੋਂ ਬਾਅਦ ਕੀਤੀਆ ਗਈਆ ਵਾਰਦਾਤਾਂ ਸਬੰਧੀ ਦਰਜ ਮੁਕੱਦਮਿਆਂ ਦਾ ਵੇਰਵਾ:-
ਜਸਵੀਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਭਰਾ ਹਰਵਿੰਦਰ ਸਿੰਘ ਨਾਲ ਮਿਲਕੇ ਜੇਲ ਬ੍ਰੇਕ ਤੋਂ ਬਾਅਦ ਕੁਰਕਸ਼ੇਤਰ ਵਿਖੇ ਵੱਖ ਵੱਖ ਮੰਦਰਾਂ ਵਿੱਚ ਰਾਤ ਸਮੇਂ ਚੋਰੀਆ ਕੀਤੀਆ ਸਨ। ਜਿਹਨਾ ਸਬੰਧੀ ਨਿਮਨਲਿਖਤ ਮੁਕੱਦਮੇ ਦਰਜ ਹਨ : -
ਮੁਕੱਦਮਾ ਨੰਬਰ 349 ਮਿਤੀ 19.08.18 ਅ/ਧ 457/380 ਭ/ਦ ਥਾਣਾ ਕੁਰਕਸ਼ੇਤਰ (ਹਰਿਆਣਾ) , ਮੁਕੱਦਮਾ ਨੰਬਰ 414 ਮਿਤੀ 22.09.18 ਅ/ਧ 380/201 ਭ/ਦ ਥਾਣਾ ਕੁਰਕਸ਼ੇਤਰ ਯੂਨੀਵਰਸਿਟੀ (ਹਰਿਆਣਾ) , ਮੁਕੱਦਮਾ ਨੰਬਰ 415 ਮਿਤੀ 22.09.18 ਅ/ਧ 457/380 ਭ/ਦ ਥਾਣਾ ਕੁਰਕਸ਼ੇਤਰ ਯੂਨੀਵਰਸਿਟੀ (ਹਰਿਆਣਾ), ਜਸਵੀਰ ਸਿੰਘ ਦੀ ਪੁੱਛਗਿੱਛ ਉਪਰੰਤ ਉਸਦਾ ਭਰਾ ਹਰਵਿੰਦਰ ਸਿੰਘ ਜੋ ਕਿ ਕੁਰਕਸ਼ੇਤਰ ਵਿਖੇ ਉਕਤ ਵਾਰਦਾਤਾਂ ਸਬੰਧੀ ਜੇਲ ਵਿੱਚ ਬੰਦ ਸੀ, ਨੂੰ ਮੁਕੱਦਮਾ ਨੰਬਰ 211/18 ਅ/ਧ 379 ਬੀ /34 ਭ/ਦ ਥਾਣਾ ਸਦਰ ਖੰਨਾ ਵਿੱਚ ਪ੍ਰੋਡਕਸ਼ਨ ਵਾਰੰਟ ਪਰ ਲਿਆਕੇ ਪੁੱਛਗਿੱਛ ਕੀਤੀ ਗਈ ਹੈ। ਜਿਹਨਾ ਪਾਸੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾ ਨੇ ਉਕਤ ਭੰਨਤੋੜ ਕਰਨ ਵਾਲਾ ਸਮਾਨ ਹਰਿਆਣਾ ਸਟੇਟ ਵਿੱਚ ਪੈਂਦੀਆ ਬੈਂਕਾਂ ਅਤੇ ਏ.ਟੀ.ਐੱਮ ਨੂੰ ਭੰਨਤੋੜ ਕਰਕੇ ਲੁੱਟ-ਖੋਹ ਕਰਨ ਦੀ ਤਿਆਰੀ ਲਈ ਰੱਖਿਆ ਸੀ। ਜਿਹਨਾ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।