• Home
  • ਪੰਜਾਬ ‘ਚ ਦਲਿਤ ਸਿੱਖ ਪਰਿਵਾਰਾਂ ਵੱਲੋਂ ਇਸਾਈ ਧਰਮ ਅਪਣਾਉਣ ਦੇ ਮਾਮਲੇ ਤੇ ਪਹਿਲਾਂ ਮੰਨੇ ਤੇ ਫਿਰ ਅਣਜਾਣ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ-ਫੂਲਕਾ ਬਾਰੇ ਵੀ ਕੀ ਬੋਲੇ? :-ਪੜ੍ਹੋ ਪੱਤਰਕਾਰਾਂ ਦੇ ਸਵਾਲ- ਜਵਾਬ

ਪੰਜਾਬ ‘ਚ ਦਲਿਤ ਸਿੱਖ ਪਰਿਵਾਰਾਂ ਵੱਲੋਂ ਇਸਾਈ ਧਰਮ ਅਪਣਾਉਣ ਦੇ ਮਾਮਲੇ ਤੇ ਪਹਿਲਾਂ ਮੰਨੇ ਤੇ ਫਿਰ ਅਣਜਾਣ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ-ਫੂਲਕਾ ਬਾਰੇ ਵੀ ਕੀ ਬੋਲੇ? :-ਪੜ੍ਹੋ ਪੱਤਰਕਾਰਾਂ ਦੇ ਸਵਾਲ- ਜਵਾਬ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਚ ਪੁੱਛੇ ਗਏ ਸਵਾਲ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ  ਸਿੱਖ ਪਰਿਵਾਰਾਂ ਵੱਲੋਂ ਇਸਾਈ ਧਰਮ ਅਪਣਾਉਣ ਦੀ ਸ਼ੁਰੂ ਹੋਈ ਰਵਾਇਤ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਕੀ ਕਦਮ ਪੁੱਟੇ ਜਾ ਰਹੇ ਹਨ,ਬਾਰੇ ਪਹਿਲਾਂ ਤਾਂ ਮੰਨੇ ਤੇ ਬਾਅਦ ਵਿੱਚ ਅਣਜਾਨਤਾ ਪ੍ਰਗਟ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਅਜਿਹਾ ਮਾਮਲਾ ਕੋਈ ਨਹੀਂ ਆਇਆ ਕਿ ਜਿੱਥੇ ਸਿੱਖ ਪਰਿਵਾਰ ਇਸਾਈ ਧਰਮ ਅਪਣਾ ਰਹੇ ਹੋਣ । ਇਸ ਸਮੇਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਮਾਝਾ ਖੇਤਰ ਦੇ ਇਲਾਕੇ ਦੇ ਮਾਲਵਾ ਖੇਤਰ ਦੇ ਪਿੰਡ ਵੀ ਦੱਸੇ । ,ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸਾਈ ਧਰਮ ਪਰਿਵਰਤਨ ਕਰਨ ਦੀ ਸ਼ੁਰੂ ਹੋਈ ਰਵਾਇਤ ਦੀ ਪੜਚੋਲ ਕਰਨ ਬਾਰੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ,ਸਗੋਂ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ 65 ਨਵੇਂ ਪ੍ਰਚਾਰਕ ਰੱਖੇ ਹਨ ,ਜਿਹੜੇ ਕੇ ਦਲਿਤ ਮੁਹੱਲਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ,ਇਸ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਗਿਣਤੀ 250 ਹੋ ਜਾਵੇਗੀ । ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਧਾਇਕ ਐਚਐਸ ਫੂਲਕਾ ਵੱਲੋਂ ਸ਼੍ਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਲੋਕਾਂ ਦੇ ਕਬਜ਼ੇ ਚੋਂ ਹਟਾਉਣ ਲਈ ਆਉਣ ਵਾਲੀਆਂ ਚੋਣਾਂ ਚ ਸ਼੍ਰੋਮਣੀ ਕਮੇਟੀ ਮੈਂਬਰ ਉਮੀਦਵਾਰਾਂ ਤੇ  ਤੇ ਰੱਖੀਆਂ ਗਈਆਂ ,ਸ਼ਰਤਾਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲੇ ਉਮੀਦਵਾਰ ਰਾਜਨੀਤੀ ਚ ਵੀ ਆ ਸਕਦੇ ਹਨ । ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ  ਦੀ ਸੇਵਾ ਦੇ ਨਾਲ ਮਾਸਟਰ ਤਾਰਾ ਸਿੰਘ ਹੋਰੀਂ ਵੀ ਰਾਜਨੀਤੀ ਚ ਆਉਂਦੇ ਰਹੇ ਹਨ ,ਉਨ੍ਹਾ ਇਸ ਸਮੇਂ ਫੂਲਕਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਰਾਜਸੀ ਦੱਸਿਆ ।ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਸ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ  ਜਥੇਦਾਰ  ਇਕਬਾਲ ਸਿੰਘ ਵੱਲੋਂ ਡੇਰਾ ਸਿਰਸਾ ਦੇ ਨਾਲ ਸਬੰਧਾਂ ਬਾਰੇ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜਥੇਦਾਰ ਇਕਬਾਲ ਸਿੰਘ  ਸਿਆਸੀ ਲੋਕਾਂ ਤੋਂ ਪ੍ਰੇਰਿਤ ਬਿਆਨਬਾਜੀ ਕਰ ਰਹੇ ਹਨ ,ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੀ ਤਾਂ ਜਥੇਦਾਰ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੇ ਹੁੰਦੇ ਹੋਏ ਚੁੱਪ ਕਿਉਂ ਰਹੇ ।ਇਸ ਸਮੇਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਕਰਤਾਰਪੁਰ ਲਾਂਘੇ ਬਾਰੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਚ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਦੇਰੀ ਲਗਾਈ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਰੇ ਨਕਸ਼ੇ ਵੀ ਇਨ੍ਹਾਂ ਨੂੰ ਭੇਜ ਦਿੱਤੇ ਗਏ ਹਨ ,ਪਰ ਜ਼ਮੀਨ ਇਕਵਾਇਰ ਤੇ ਹੋਰ ਸੂਬੇ ਨਾਲ ਸਬੰਧਤ ਮਾਮਲੇ ਸੂਬਾ ਸਰਕਾਰ ਨੇ ਕਰਨੇ ਹਨ ਪਰ ਇਨ੍ਹਾਂ ਵੱਲੋਂ ਅਜੇ ਤੱਕ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ। ਭਾਰਤੀ ਚਲ ਕੇ ਪਾਕਿਸਤਾਨ ਵਾਲੇ ਪਾਸਿਉਂ ਲਾਂਘੇ ਦੀ ਉਸਾਰੀ ਲਈ ਵੱਡੇ ਪੱਧਰ ਦੇ ਕੰਮ ਚੱਲ ਰਹੇ ਹਨ ।