• Home
  • ਹੁਣ ‘ਪਦਮਸ੍ਰੀ’ ਦਾ ਮੁੱਦਾ ਵੀ ਅਦਾਲਤ ‘ਚ ਪਹੁੰਚਿਆ

ਹੁਣ ‘ਪਦਮਸ੍ਰੀ’ ਦਾ ਮੁੱਦਾ ਵੀ ਅਦਾਲਤ ‘ਚ ਪਹੁੰਚਿਆ

ਚੰਡੀਗੜ: ਹੁਣ ਦੇਸ਼ ਦੇ ਚੌਥੇ ਵੱਡੇ ਨਾਗਰਿਕ ਸਨਮਾਨ 'ਪਦਮਸ੍ਰੀ' ਦਾ ਮੁੱਦਾ ਵੀ ਅਦਾਲਤ ਵਿੱਚ ਪਹੁੰਚ ਗਿਆ ਹੈ। ਹਾਈਕੋਰਟ ਵਿੱਚ ਦਾਖਲ ਹੋਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇਸ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣਾ ਆਪਣਾ ਪੱਖ ਰੱਖਣ ਲਈ ਕਿਹਾ ਹੈ। ਜਸਟਿਸ ਰਾਜਨ ਗੁਪਤਾ ਨੇ 95 ਸਾਲਾ ਲੁਧਿਆਣਾ ਵਾਸੀ ਈਸਰ ਸਿੰਘ ਸੋਬਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਅਦਾਲਤ ਜਾਣਨਾ ਚਾਹੁੰਦੀ ਹੈ ਕਿ ਕੀ ਨਾਗਰਿਕ ਸਨਮਾਨ ਹਾਸਲ ਕਰਨ ਲਈ ਨਿਆਂਇਕ ਪ੍ਰਕਿਰਿਆ ਦਾ ਸਹਾਰਾ ਲਿਆ ਜਾ ਸਕਦਾ ਹੈ।
ਦਸ ਦਈਏ ਕਿ ਪਦਮਸ੍ਰੀ ਭਾਰਤ ਦਾ ਚੌਥਾ ਵੱਡਾ ਨਾਗਰਿਕ ਸਨਮਾਨ ਹੈ। ਇਸ ਤੋਂ ਪਹਿਲਾਂ ਭਾਰਤ ਰਤਨ, ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਦਾ ਨੰਬਰ ਆਉਂਦਾ ਹੈ।