• Home
  • ਕੈਪਟਨ ਵੱਲੋਂ 2022 ਦੀਆਂ ਏਸ਼ੀਅਨ ਖੇਡਾਂ ਲਈ ਰਣਧੀਰ ਸਿੰਘ ਨੂੰ ਤਾਲਮੇਲ ਕਮੇਟੀ ਦੇ ਚੇਅਰਮੈਨ ਬਣਨ ‘ਤੇ ਵਧਾਈ

ਕੈਪਟਨ ਵੱਲੋਂ 2022 ਦੀਆਂ ਏਸ਼ੀਅਨ ਖੇਡਾਂ ਲਈ ਰਣਧੀਰ ਸਿੰਘ ਨੂੰ ਤਾਲਮੇਲ ਕਮੇਟੀ ਦੇ ਚੇਅਰਮੈਨ ਬਣਨ ‘ਤੇ ਵਧਾਈ

ਚੰਡੀਗੜ•, 4 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪਿਕ ਕੌਂਸਲ ਆਫ ਏਸ਼ੀਆ ਵੱਲੋਂ ਸਾਲ 2022 ਦੀਆਂ ਆਉਂਦੀਆਂ ਏਸ਼ੀਅਨ ਖੇਡਾਂ ਵਾਸਤੇ ਓਲੰਪੀਅਨ ਰਣਧੀਰ ਸਿੰਘ ਨੂੰ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਕੱਲ• ਬੈਂਕਾਕ ਵਿਖੇ ਓਲੰਪਿਕ ਕੌਂਸਲ ਆਫ ਏਸ਼ੀਆ ਵੱਲੋਂ ਲਏ ਗਏ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਉਨ•ਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਸ਼ਵ ਪੱਧਰੀ ਇਹ ਸ਼ੂਟਰ ਚੀਨ ਦੇ ਸ਼ਹਿਰ ਹਾਂਗਜੂ ਵਿਖੇ ਹੋਣ ਵਾਲੀਆਂ ਇਨ•ਾਂ ਖੇਡਾਂ ਵਿੱਚ ਆਪਣੀ ਭੂਮਿਕਾ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ।
ਸ੍ਰੀ ਰਣਧੀਰ ਸਿੰਘ ਨੂੰ ਇਕ ਉÎੱਚ ਦਰਜੇ ਦਾ ਖਿਡਾਰੀ ਅਤੇ ਉÎੱਘਾ ਪ੍ਰਸ਼ਾਸਕ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੇ ਸਨਮਾਨਾਂ ਦੀ ਲੜੀ ਵਿੱਚ ਇਹ ਇਕ ਹੋਰ ਵੱਡਾ ਸਨਮਾਨ ਜੁੜ ਗਿਆ ਹੈ।
ਰਾਜਾ ਰਣਧੀਰ ਸਿੰਘ ਨੂੰ 1979 ਵਿੱਚ ਅਰਜੁਨ ਐਵਾਰਡ ਮਿਲਿਆ ਸੀ ਉਹ ਅਫਰੋ-ਏਸ਼ੀਅਨ ਗੇਮਜ਼ ਕੌਂਸਲ (1998-2007) ਦੇ ਬਾਨੀ ਸਕੱਤਰ ਜਨਰਲ ਸਨ। ਉਨ•ਾਂ ਨੇ 2003 ਵਿੱਚ ਹੈਦਰਾਬਾਦ ਵਿਖੇ ਹੋਈਆਂ ਇਕੋ-ਇਕ ਅਫਰੋ-ਏਸ਼ੀਅਨ ਖੇਡਾਂ ਨੂੰ ਆਯੋਜਿਤ ਕਰਾਉਣ ਲਈ ਵੱਡੀ ਭੂਮਿਕਾ ਨਿਭਾਈ ਸੀ। ਉਨ•ਾਂ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਉਹ ਸਾਲ 2001-2014 ਤੱਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਬੋਰਡ ਵਿੱਚ ਰਹੇ।