• Home
  • ਕੱਚੇ ਮੁਲਾਜ਼ਮ ਭਲਕੇ ਲੰਬੀ ਜਾਂਦੇ ਕਾਂਗਰਸੀਆਂ ਲਈ ਮਲੋਟ ਵਿਖੇ ਲਗਾਉਣਗੇ ਖ਼ੂਨ ਦੀ ਸਟਾਲ

ਕੱਚੇ ਮੁਲਾਜ਼ਮ ਭਲਕੇ ਲੰਬੀ ਜਾਂਦੇ ਕਾਂਗਰਸੀਆਂ ਲਈ ਮਲੋਟ ਵਿਖੇ ਲਗਾਉਣਗੇ ਖ਼ੂਨ ਦੀ ਸਟਾਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕਾਂਗਰਸ ਦਾ ਪੰਜਾਬ ਦੇ ਨੌਜਵਾਨਾਂ ਅਤੇ ਮੁਲਾਜ਼ਮਾਂ ਪ੍ਰਤੀ ਲਏ ਜਾ ਰਹੇ ਫੈਸਲਿਆਂ ਤੋਂ ਨੌਜਵਾਨਾਂ ਦੇ ਹਿੱਤਾਂ ਦੀ ਗੱਲ ਕਰਨ ਵਾਲਾ ਝੂਠਾ ਚਿਹਰਾ ਨੰਗਾ ਹੋ ਚੁੱਕਾ ਹੈ।। ਗੱਲ 2002 ਤੋਂ 2007 ਦੇ ਕੈਪਟਨ ਸਰਕਾਰ ਦੇ ਕਾਰਜ਼ਕਾਲ ਦੀ ਕਰੀਏ ਤਾਂ ਜਦੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਗੂਲਰ ਭਰਤੀ ਬੰਦ ਕਰਦੇ ਹੋਏ ਪੰਜਾਬ ਵਿਚ ਠੇਕਾ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਭੋਗ ਪਾ ਕੇ ਮੁਲਾਜ਼ਮ ਤੋਂ ਉਨਾਂ ਦੇ ਹੱਕ ਖੋਹ ਲਏ ਸਨ।। ਪਿਛਲੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਠੇਕਾ ਪ੍ਰਥਾ ਦਾ ਸੰਤਪ ਪੰਜਾਬ ਦੇ ਨੌਜਵਾਨ ਅੱਜ ਵੀ ਭੋਗ ਰਹੇ ਹਨ।। ਕੱਚੇ ਮੁਲਾਜ਼ਮਾਂ ਨੂੰ ਰੱਖਣ ਦੀ ਕਾਂਗਰਸ ਦੀ ਪ੍ਰਥਾ ਪੰਜਾਬ ਦੀ ਨੌਜਵਾਨੀ ਨੂੰ ਅਜਿਹੀ ਚਿੰਬੜੀ ਕਿ ਪੰਜਾਬ ਦੀ ਨੌਜਵਾਨੀ ਦਾ ਖੂਨ ਚੂਸ ਗਈ।ਹੁਣ 10 ਸਾਲਾਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਈ ਤਾਂ ਸਾਰਿਆਂ ਨੂੰ ਉਮੀਦ ਸੀ ਕਿ ਕਾਂਗਰਸ ਆਪਣੀ ਭੁੱਲ ਨੂੰ ਸੁਧਾਰੇਗੀ ਅਤੇ ਪੰਜਾਬ ਦੇ ਹਿੱਤਾਂ ਦੇ ਫੈਸਲੇ ਲਵੇਗੀ ਕਿਉਕਿ ਖੁਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੋਰਾਨ ਮੁਲਾਜ਼ਮਾਂ ਦੇ ਧਰਨਿਆਂ ਵਿਚ ਜਾ ਕੇ ਮੁਲਾਜ਼ਮਾਂ ਨਾਲ ਵਾਅਦੇ ਕਰਦੇ ਹੋਏ ਐਲਾਨ ਕੀਤੇ ਸਨ ਕਿ ਮੈ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।
ਕੈਪਟਨ ਨੇ ਵਾਅਦਾ ਕੀਤਾ ਸੀ ਕਿ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਘੱਟ ਤਨਖਾਹਾਂ ਦੇ ਚਲਣ ਨੂੰ ਬੰਦ ਕੀਤਾ ਜਾਵੇਗਾ ਪਰ ਕਾਂਗਰਸ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਉਹੀ ਹੈ ਜੋ 2002 ਤੋਂ 2007 ਦੌਰਾਨ ਸੀ ਸਿਰਫ ਸਮਾਂ ਹੀ ਬਦਲਿਆ ਹੈ।। ਜੋ ਅਧਿਆਪਕਾਂ ਸੰਘਰਸ਼ ਕਰ ਕੇ ਤਨਖਾਹਾਂ ਲੈ ਰਹੇ ਸਨ ਤੇ 75 ਪ੍ਰਤੀਸ਼ਤ ਕਟੌਤੀ ਕਰਨ ਦਾ ਫੁਰਮਾਨ ਜਾਰੀ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਤੇ ਮੁਲਾਜ਼ਮਾਂ ਦੇ ਬਿੱਲਕੁਲ ਉਲਟ ਫੈਸਲੇ ਲੈ ਕੇ ਖੂਨ ਚੂਸ ਰਹੀ ਹੈ ਅਤੇ ਪੰਜਾਬ ਸਰਕਾਰ ਆਪਣੇ ਝੂਠੇ ਗੁਣਗਾਣ ਦੱਸਣ ਲਈ 7 ਅਕਤੂਬਰ ਨੂੰ ਲੰਬੀ ਵਿਖੇ ਰੈਲੀ ਕਰ ਰਹੀ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂ ਅਤੇ ਵਰਕਰ 7 ਅਕਤੂਬਰ ਨੂੰ ਲੰਬੀ ਵਿਖੇ ਜਾ ਰਹੇ ਹਨ ਇਸ ਕਰਕੇ ਪੰਜਾਬ ਦੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਸਿੱਧੇ ਅਤੇ ਅਸਿੱਧੇ ਤੋਰ ਤੇ ਖੂਨ ਚੂਸ ਰਹੀ ਹੈ ਤੇ ਕੱਚੇ ਮੁਲਾਜ਼ਮ 7 ਅਕਤੂਬਰ ਮਲੋਟ ਵਿਖੇ ਖੂਨ ਦੀ ਸਟਾਲ ਲਗਾ ਕੇ ਲੰਬੀ ਵਿਖੇ ਜਾਂਦੇ ਕਾਂਗਰਸੀਆ ਨੂੰ ਆਪਣਾ ਖੂਨ ਪਿਲਾਉਣਗੇ ਅਤੇ ਮਿੱਟੀ ਦੇ ਬਣੇ ਲੱਡੂਆ ਦੇ ਡੱਬੇ ਵੀ ਦੇਣਗੇ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਅਮ੍ਰਿੰਤਪਾਲ ਸਿੰਘ, ਅਮਰੀਕ ਸਿੰਘ ਮਹਿਰਾਜ, ਪ੍ਰਵੀਨ ਸ਼ਰਮਾਂ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਰਜਿੰਦਰ ਸਿੰਘ ਸੰਧਾ, ਅਨੁਪਜੀਤ ਸਿੰਘ  ਨੇ ਕਿਹਾ ਕਿ ਕਾਂਗਰਸ ਲੰਬੀ ਵਿਖੇ ਵੱਡੀ ਰੈਲੀ ਕਰਕੇ ਝੂਠੇ ਗੁਣਗਾਨ ਕਰੇਗਾ ਤੇ ਮੁਲਾਜ਼ਮ 7 ਅਕਤੂਬਰ ਨੂੰ ਮਲੋਟ ਲੰਬੀ ਰੋੜ ਤੇ ਇਸ ਖੂਨ ਚੂਸਣ ਵਾਲੀ ਸਰਕਾਰ ਦਾ ਮੁਲਾਜ਼ਮ ਵਿਰੋਧੀ ਚੇਹਰਾ ਨੰਗਾ ਕਰਨ ਲਈ ਖੂਨ ਦੀ ਸਟਾਲ ਲਾਉਣਗੇ ਅਤੇ ਮੰਤਰੀਆ ਨੂੰ ਖੂਨ ਭੇਜਣਗੇ।