• Home
  • ਪ੍ਰਿਯੰਕਾ ਤੇ ਨਿਕ ਜੋਨਸ ਬਣੇ ਇੱਕ ਦੂਜੇ ਦੇ ਹਮਸਫ਼ਰ

ਪ੍ਰਿਯੰਕਾ ਤੇ ਨਿਕ ਜੋਨਸ ਬਣੇ ਇੱਕ ਦੂਜੇ ਦੇ ਹਮਸਫ਼ਰ

ਮੁੰਬਈ, (ਖ਼ਬਰ ਵਾਲੇ ਬਿਊਰੋ): ਦੁਨੀਆਂ 'ਚ ਫਿਲਮੀ ਹਸਤੀਆਂ ਦੇ ਇਸ਼ਕ ਦੇ ਚਰਚੇ ਦੂਰ ਦੂਰ ਤਕ ਹੁੰਦੇ ਹਨ ਤੇ ਫਿਲਮੀ ਪਰਦੇ 'ਤੇ ਦਿਲਚਸਪੀ ਰੱਖਣ ਵਾਲਾ ਹਰੇਕ ਦਰਸ਼ਕ ਜਾਣਨਾ ਚਾਹੁੰਦਾ ਹੁੰਦਾ ਹੈ ਕਿ ਉਸ ਦੇ ਪਿਆਰੇ ਅਭਿਨੇਤਾ/ਅਭਿਨੇਤਰੀ ਦਾ ਅੱਜਕਲ ਚੱਕਰ ਕਿਥੇ ਚੱਲ ਰਿਹਾ ਹੈ। ਇਹ ਗੱਲ ਬਾਲੀਵੁੱਡ ਤੇ ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ 'ਤੇ ਵੀ ਢੁੱਕਦੀ ਹੈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਇਸ਼ਕ ਦੇ ਚਰਚੇ ਪੂਰੀ ਦੁਨੀਆਂ ਨੇ ਸੁਣੇ ਤੇ ਬਾਅਦ 'ਚ ਦੋਹਾਂ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ। ਅਜੇ ਦੁਨੀਆਂ ਉਡੀਕ ਹੀ ਰਹੀ ਸੀ ਕਿ ਉਨਾਂ ਦੀ ਮੰਗਣੀ ਦਾ ਦਿਨ ਕਦੋਂ ਆਵੇਗਾ। ਪਤਾ ਲੱਗਾ ਹੈ ਕਿ। ਬੀਤੇ ਦਿਨੀਂ ਨਿਕ ਜੋਨਸ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਆਏ ਅਤੇ ਪ੍ਰਿਯੰਕਾ ਚੋਪੜਾ ਨੂੰ ਆਪਣੀ ਬਣਾ ਗਏ।। ਇਸ ਤਰਾਂ ਦੋਵੇਂ ਭਾਰਤੀ ਰਸਮੋਰਿਵਾਜ ਅਨੁਸਾਰ ਹਮਸਫ਼ਰ ਬਣ ਗਏ।

ਬਾਲੀਵੁੱਡ ਦੀਆਂ ਖ਼ਬਰਾਂ ਅਨੁਸਾਰ ਦੋਹਾਂ ਨੇ ਮੰਗਣੀ ਤੋਂ ਬਾਅਦ ਥੋੜਾ ਸਮਾਂ ਇਕੱਠੇ ਗੁਜ਼ਾਰਿਆ ਤੇ ਫਿਰ ਦੋਵੇਂ ਵਿਦੇਸ਼ ਨੂੰ ਉਡਾਰੀ ਮਾਰ ਗਏ। ਹੁਣ ਭਾਵੇਂ ਦੋਵੇਂ ਆਪੋ ਆਪਣੇ ਕੰਮਾਂ 'ਚ ਵਿਅਸਤ ਹਨ ਪਰ ਫਿਰ ਵੀ ਸ਼ੋਸ਼ਲ ਮੀਡੀਆ 'ਤੇ ਇਨਾਂ ਦੀ ਚਰਚਾ ਚਲਦੀ ਰਹਿੰਦੀ ਹੈ।।
ਦੋਵੇਂ ਭਾਵੇਂ ਵੱਖ-ਵੱਖ ਦੇਸ਼ਾਂ 'ਚ ਰਹਿ ਕੇ ਵੀ ਇਕ-ਦੂਜੇ ਦੇ ਕਰੀਬ ਰਹਿੰਦੇ ਹਨ ਪਰ ਇਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਨਿਕ, ਪ੍ਰਿਯੰਕਾ ਨਾਲ ਵੀਡੀਓ ਕਾਲ ਕਰਦੇ ਦਿਖਾਈ ਦੇ ਰਹੇ ਹਨ।