• Home
  • ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨ ਅਗਾਊਂ ਇਹਤਿਆਤੀ ਕਦਮ ਚੁੱਕਣ: ਡਿਪਟੀ ਕਮਿਸ਼ਨਰਕਿਹਾ, ਬਿਜਲੀ ਗਰਿੱਡ ਦਾ ਨੰਬਰ ਹਰ ਕਿਸਾਨ ਕੋਲ ਅਤੇ ਸਾਂਝੀ ਥਾਂ ‘ਤੇ ਲਿਖਿਆ ਹੋਵੇਖੇਤਾਂ ਵਿਚਲੇ ਟਰਾਂਸਫ਼ਾਰਮਰਾਂ ਨੇੜਿਉਂ ਕਣਕ ਕੱਟ ਦਿੱਤੀ ਜਾਵੇ: ਮੁੱਖ ਖੇਤੀਬਾੜੀ ਅਫ਼ਸਰ

ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨ ਅਗਾਊਂ ਇਹਤਿਆਤੀ ਕਦਮ ਚੁੱਕਣ: ਡਿਪਟੀ ਕਮਿਸ਼ਨਰਕਿਹਾ, ਬਿਜਲੀ ਗਰਿੱਡ ਦਾ ਨੰਬਰ ਹਰ ਕਿਸਾਨ ਕੋਲ ਅਤੇ ਸਾਂਝੀ ਥਾਂ ‘ਤੇ ਲਿਖਿਆ ਹੋਵੇਖੇਤਾਂ ਵਿਚਲੇ ਟਰਾਂਸਫ਼ਾਰਮਰਾਂ ਨੇੜਿਉਂ ਕਣਕ ਕੱਟ ਦਿੱਤੀ ਜਾਵੇ: ਮੁੱਖ ਖੇਤੀਬਾੜੀ ਅਫ਼ਸਰ

ਫ਼ਾਜ਼ਿਲਕਾ, 4 ਅਪ੍ਰੈਲ:ਪੱਕਣ ਕੰਢੇ ਹੋਈ ਕਣਕ ਦੀ ਫ਼ਸਲ ਦੇ ਸਨਮੁਖ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਹਨੀਂ ਦਿਨੀਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਖੇਤਾਂ ਨੇੜੇ ਅੱਗ ਨਾ ਲਾਈ ਜਾਵੇ ਅਤੇ ਬੀੜੀ-ਸਿਗਰੇਟ ਆਦਿ ਦਾ ਸੇਵਨ ਕਰਨ ਤੋਂ ਗੁਰੇਜ਼ ਕੀਤਾ ਜਾਵੇ।ਸਮੂਹ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਖੇਤਾਂ ਉਤੋਂ ਜਾਂ ਨੇੜਿਉਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਆਦਿ ਦੇ ਸਪਾਰਕ ਤੋਂ ਬਚਾਅ ਲਈ ਕਦਮ ਚੁੱਕੇ ਜਾਣ। ਇਸ ਦੇ ਨਾਲ-ਨਾਲ ਪਿੰਡ ਪੱਧਰ 'ਤੇ ਵੀ ਕੁਝ ਜ਼ਰੂਰੀ ਅਗਾਊਂ ਪ੍ਰਬੰਧ ਕੀਤੇ ਜਾਣ ਤਾਂ ਜੋ ਲੋੜ ਪੈਣ 'ਤੇ ਜਲਦੀ ਤੋਂ ਜਲਦੀ ਅਤੇ ਸਹੀ ਤਰੀਕੇ ਨਾਲ ਅੱਗ ਲੱਗਣ ਤੋਂ ਰੋਕਣ ਦੇ ਯੋਗ ਉਪਰਾਲੇ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਉਪਲਬਧ ਲੋਹੇ ਵਾਲੀਆਂ ਟੈਂਕੀਆਂ/ਵਾਟਰ ਟੈਂਕ ਪਾਣੀ ਨਾਲ ਭਰ ਕੇ ਸਾਂਝੀਆਂ ਥਾਵਾਂ 'ਤੇ ਖੜੀਆਂ ਕੀਤੀਆਂ ਜਾਣ। ਜੇ ਹੋ ਸਕੇ ਤਾਂ ਇੱਕ ਵਾਧੂ ਟਰੈਕਟਰ ਵੀ ਲੋਹੇ ਵਾਲੀ ਟੈਂਕੀ ਕੋਲ ਖੜਾ ਕੀਤਾ ਜਾਵੇ। ਸ. ਛੱਤਵਾਲ ਨੇ ਕਿਹਾ ਕਿ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਸ ਕੋਲ ਅਤੇ ਸਾਂਝੀ ਥਾਂ 'ਤੇ ਬਿਜਲੀ ਗਰਿੱਡ ਦਾ ਨੰਬਰ ਲਿਖਿਆ ਹੋਵੇ।ਇਸੇ ਦੌਰਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਖੇਤਾਂ ਵਿੱਚ ਟਰਾਂਸਫ਼ਾਰਮਰ ਲੱਗੇ ਹੋਏ ਹਨ, ਉਨ੍ਹਾਂ ਦੇ ਆਲੇ-ਦੁਆਲੇ ਕਣਕ ਹੱਥਾਂ ਨਾਲ ਕੱਟ ਦਿੱਤੀ ਜਾਵੇ ਅਤੇ ਕੱਟੀ ਹੋਈ ਕਣਕ ਦੀ ਫ਼ਸਲ ਪਾਸੇ ਕਰ ਦਿੱਤੀ ਜਾਵੇ। ਖੇਤਾਂ ਵਿੱਚ ਪਾਣੀ ਦੀਆਂ ਖੇਲਾਂ ਤੇ ਖਾਲ ਪਾਣੀ ਨਾਲ ਭਰ ਕੇ ਰੱਖੇ ਜਾਣ। ਇਸੇ ਤਰ੍ਹਾਂ ਵੱਡੇ ਸਪਰੇਅ ਪੰਪਾਂ ਵਾਲੀਆਂ ਟੈਕੀਆਂ ਅਤੇ ਢੋਲ ਵੀ ਪਾਣੀ ਨਾਲ ਭਰ ਕੇ ਤਿਆਰ ਰੱਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਅੱਗ ਬਾਲਣ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਜਾਵੇ ਅਤੇ ਹਲ/ਕਲਟੀਵੇਟਰ ਖੇਤਾਂ ਵਿੱਚ ਹੀ ਰੱਖੇ ਜਾਣ। ਇਸ ਤੋਂ ਇਲਾਵਾ ਖੇਤਾਂ ਵਿੱਚ ਝਾਂਗੇ ਬਣਾ ਕੇ ਰੱਖੇ ਜਾਣ ਤਾਂ ਜੋ ਅੱਗ ਲੱਗਣ ਦੀ ਸੂਰਤ ਵਿੱਚ ਝਾਗਿਆਂ ਨਾਲ ਅੱਗ ਬੁਝਾਈ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਿਸਾਨ ਆਪਣੇ ਸਾਥੀਆਂ ਨੂੰ ਵੀ ਜਾਗਰੂਕ ਕਰਨ।