• Home
  • ਪੰਜਾਬ ਦੇ ਮਹਾਰਾਜਾ ਪੁੱਜੇ “ਅਟੱਲ” ਦੀ ਦਹਿਲੀਜ਼ ਤੇ- ਭਾਵੁਕ ਹੋ ਕੇ ਕਿਹਾ……!

ਪੰਜਾਬ ਦੇ ਮਹਾਰਾਜਾ ਪੁੱਜੇ “ਅਟੱਲ” ਦੀ ਦਹਿਲੀਜ਼ ਤੇ- ਭਾਵੁਕ ਹੋ ਕੇ ਕਿਹਾ……!

ਨਵੀਂ ਦਿੱਲੀ/ਚੰਡੀਗੜ•, (ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਕ੍ਰਿਸ਼ਨਾ ਮੈਨਨ ਵਿਖੇ ਜਾ ਕੇ ਉਨ•ਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ।
ਮੁੱਖ ਮੰਤਰੀ ਨੇ ਉਨ•ਾਂ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਨ•ਾਂ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਵਾਜਪਾਈ ਜੀ ਦੀ ਗੋਦ ਲਈ ਧੀ ਨਮਿਤਾ ਅਤੇ ਜਵਾਈ ਰੰਜਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਿੱਜੀ ਤੌਰ 'ਤੇ ਦੁੱਖ ਸਾਂਝਾ ਕੀਤਾ।
ਸਾਲ 1970 ਵਿੱਚ ਸ੍ਰੀ ਵਾਜਪਾਈ ਜੀ ਦੀ ਪੰਜਾਬ ਫੇਰੀ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਟਲ ਜੀ ਉਨ•ਾਂ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਨ•ਾਂ ਨੇ ਪਟਿਆਲਾ ਵਿੱਚ ਤਿੰਨ ਦਿਨ ਬਿਤਾਏ ਸਨ। ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਸਾਲ 1968 ਵਿੱਚ ਫੌਜ 'ਚੋਂ ਆਏ ਸਨ ਅਤੇ ਪਹਿਲੀ ਚੋਣ ਸਾਲ 1970 ਵਿੱਚ ਡਕਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਸੀਟ ਤੋਂ ਲੜੀ ਸੀ ਜੋ ਨਕਸਲਵਾਦੀਆਂ ਵੱਲੋਂ ਤਤਕਾਲੀ ਵਿਧਾਇਕ ਬਸੰਤ ਸਿੰਘ ਦੀ ਹੱਤਿਆ ਕਰ ਦੇਣ ਨਾਲ ਖਾਲੀ ਹੋਈ ਸੀ।
Îਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਕੱਦਾਵਰ ਸ਼ਖਸੀਅਤ, ਸਤਿਕਾਰਯੋਗ ਸਿਆਸਦਾਨ ਅਤੇ ਸੁਲਝੇ ਹੋਏ ਇਨਸਾਨ ਵਜੋਂ ਯਾਦ ਕਰਦਿਆਂ ਕਿਹਾ ਕਿ ਉਨ•ਾਂ ਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਪੂਰਨਾ ਬਹੁਤ ਔਖਾ ਹੈ।