• Home
  • ਮੈਟ੍ਰਿਕ ਪੱਧਰੀ ਪੰਜਾਬੀ ਦੀ ਪ੍ਰੀਖਿਆ 29 ਤੇ 30 ਨੂੰ

ਮੈਟ੍ਰਿਕ ਪੱਧਰੀ ਪੰਜਾਬੀ ਦੀ ਪ੍ਰੀਖਿਆ 29 ਤੇ 30 ਨੂੰ

ਐੱਸ.Jੈ.ਐੱਸ ਨਗਰ,  2 ਅਪ੍ਰੈਲ  :  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਂਦੀ ਤਿਮਾਹੀ ਮੈਟ੍ਰਿਕ ਪੱਧਰੀ ਵਾਧੂ}ਵਿਸ਼ਾ ਪੰਜਾਬੀ ਦੀ ਪ੍ਰੀਖਿਆ 29 ਤੇ 30 ਅਪ੍ਰੈਲ ਨੂੰ ਨਿਸਚਤ ਕੀਤੀ ਗਈ ਹੈ ਤੇ ਇਸ ਸਬੰਧੀ ਦਾਖਲਾ ਫਾਰਮ ਆਦਿ ਬੋਰਡ ਦੀ ਵੈਬ-ਸਾਈਟ ਉਤੇ ਮੁਹੱਈਆ ਕਰਵਾ ਦਿੱਤੇ ਗਏ ਹਨ|

ਬੋਰਡ ਦੇ ਸਕੱਤਰ ਮੁਹੰਮਦ ਤੱਈਅਬ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਆਨ-ਲਾਈਨ ਮੁਹੱਈਆ ਕਰਵਾਏ ਗਏ ਹਨ ਜੋ ਉਨ੍ਹਾਂ ਮੁਕੰਮਲ ਕਰ ਕੇ 18 ਐਪ੍ਰਲ ਤੱਕ ਬੋਰਡ ਦੇ ਮੁੱਖ ਦਫਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ| ਫਾਰਮ ਦੇ ਨਾਲ ਮੈਟ੍ਰਿਕ ਦਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਤੇ ਦੋਹਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ ਵੀ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਵੇਲੇ ਲੋੜੀਂਦੀਆਂ ਹੋਣਗੀਆਂ| ਬੋਰਡ ਵੱਲੋਂ 24 ਅਪ੍ਰੈਲ ਨੂੰ ਵਿਦਿਆਰਥੀਆਂ ਦੇ ਰੋਲ ਨੰਬਰ ਵੈਬ-ਸਾਈਟ ਉਤੇ ਪਾਏ ਜਾਣਗੇ ਤੇ 29 ਅਪ੍ਰੈਲ ਨੂੰ ਪੰਜਾਬੀ-ਏ ਅਤੇ 30 ਅਪ੍ਰੈਲ ਨੂੰ ਪੰਜਾਬੀ-ਬੀ ਦੀ ਪ੍ਰੀਖਿਆ ਬੋਰਡ ਮੁੱਖ ਦਫਤਰ ਵਿਚਲੇ ਕੇਂਦਰ ਵਿੱਚ ਹੀ ਲਈ ਜਾਵੇਗੀ|