• Home
  • “ਆਪ “ਦੇ ਹੁਣ ਜ਼ਿਲ੍ਹਾ ਯੂਥ ਪ੍ਰਧਾਨ ਨੇ ਵੀ ਦਿੱਤਾ ਅਸਤੀਫਾ :- ਪੜ੍ਹੋ ਕੀ ਲਿਖਿਆ

“ਆਪ “ਦੇ ਹੁਣ ਜ਼ਿਲ੍ਹਾ ਯੂਥ ਪ੍ਰਧਾਨ ਨੇ ਵੀ ਦਿੱਤਾ ਅਸਤੀਫਾ :- ਪੜ੍ਹੋ ਕੀ ਲਿਖਿਆ

ਲੁਧਿਆਣਾ ,14 ਅਪੈ੍ਲ -
ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇਂ ਜਾਂਦੇ ਸਵ. ਬਾਪੂ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਅਤੇ ਆਮ ਆਦਮੀ ਪਾਰਟੀ , ਯੂਥ ਵਿੰਗ ਲੁਧਿਆਣਾ ਦੇ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇਂ ਅੱਜ ਇਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਦੀਆਂ ਸਾਰੀਆਂ ਜਿੰਮੇਵਾਰੀਆਂ ਤੋਂ ਕਿਨਾਰਾ ਕਰਨ ਦਾ ਅੈਲਾਨ ਕਰ ਦਿਤਾ। ਸ. ਜੱਸੋਵਾਲ ਵਲੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ । ਆਪਣੇ ਅਸਤੀਫੇ ਵਿਚ ਸ. ਜੱਸੋਵਾਲ ਨੇ ਲਿਖਿਆ ਕਿ
ਆਮ ਆਦਮੀ ਪਾਰਟੀ ਦਾ ਪਿਛਲੇ ਦੋ ਸਾਲਾਂ ਤੋਂ ਪਾਰਟੀ ਨੇਤਾਵਾਂ ਦੀ ਆਪਸੀ ਗੁੱਟਬੰਦੀ ਅਤੇ
ਗਲਤ ਫੈਸਲਿਆਂ ਕਾਰਨ ਅਕਸ਼ ਆਮ ਜਨਤਾ ਵਿਚ ਪੂਰੀ ਤਰ੍ਹਾਂ ਖਰਾਬ ਹੋਇਆ ਹੈ ਅਤੇ ਪਾਰਟੀ ਦੇ ਵਧਾਇਕ ਇਸ ਨੂੰ ਆਪਣੀ ਨਿੱਜ਼ੀ ਕੰਪਣੀ ਸਮਝ ਬੈਠੇ ਹਨ ਜਿਸ ਕਾਰਨ ਪਾਰਟੀ ਦੇ ਹਰ ਪੱਧਰ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਹੇਠਲੇ ਪੱਧਰ ਦੇ ਵਰਕਰਾਂ ਨਾਲ ਸੰਪਰਕ ਪੂਰੀ ਟੁੱਟ ਜਾਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਇਸ ਪਾਰਟੀ ਉਪਰ ਲਗਾਈਆਂ ਉਮੀਦਾ ਨੂੰ ਭਾਰੀ ਠੇਸ ਪੁੱਜੀ ਹੈ। ਲੋਕ ਭਿ੍ਸ਼ਟ ਰਾਜ ਪ੍ਰਬੰਧ ਨੂੰ ਬਦਲਣ ਦੀ ਸੋਚ ਲੈ ਇਸ ਇਨਕਲਾਬ ਰੂਪੀ ਪਾਰਟੀ ਨਾਲ ਜੁੜੇ ਸਨ, ਅੱਜ ਉਹ ਪਾਰਟੀ ਨੇ ਨੇਤਾਵਾਂ ਦੀ ਘਟੀਆ ਕਾਰਗੁਜਾਰੀ ਕਾਰਨ ਪਾਰਟੀ ਤੋਂ ਕਿਨਾਰਾ ਕਰਨ ਲਈ ਮਜਬੂਰ ਹਨ।
ਮੈਂ ਵੀ ਦੇਸ਼ ਦੀ ਰਾਜਨੀਤੀ ਵਿਚ ਬਦਲਾਅ ਲਿਆਉਣ ਦੀ ਸੋਚ ਲੈ ਕੇ ਇਸ ਲਹਿਰ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਇਆ ਸੀ। ਪਾਰਟੀ ਅੰਦਰ ਆਪਣੀ ਸੂਝ ਅਤੇ ਸਮੱਰਥਾ ਅਨੁਸਾਰ ਦਿਨ ਰਾਤ ਇਕ ਕਰਕੇ ਆਪਣਾ ਯੋਗਦਾਨ ਪਾਉਣ ਦਾ ਯਤਨ ਕੀਤਾ ਪ੍ਰੰਤੂ ਪਾਰਟੀ ਦੀ ਸੂਬਾ ਲੀਡਰਸ਼ਿਪ ਦੀ ਨਿਹਾਇਤ ਦਿਸ਼ਾਹੀਣ ਕਾਰਗੁਜਾਰੀ ਤੋਂ ਭਾਰੀ ਨਿਮੋਸ਼ੀ ਮਿਲੀ।
ਇਸ ਲਈ ਅੱਜ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਅਤੇ ਪਾਰਟੀ ਦੀਆਂ ਸਾਰੀਆਂ ਹਾਂ। ਪਾਰਟੀ ਅੰਦਰ ਰਹਿੰਦੇ ਜਿੰਨਾ ਸਾਥੀਆ ਨੇ ਮੈਨੂੰ ਸਹਿਯੋਗ ਦਿੱਤਾ ਮੈ ਉਨ੍ਹਾਂ ਦਾ ਧੰਨਵਾਦ ਕਰਦਾਂ ਅਤੇ ਉਨ੍ਹਾਂ ਨੂੰ ਚੰਗੇ ਭਵਿਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ।