• Home
  • ਭਾਈ ਬਲਦੇਵ ਸਿੰਘ ਵਡਾਲਾ 7 ਜਨਵਰੀ ਨੂੰ ਕਰ ਸਕਦੇ ਹਨ ਵੱਡਾ ਧਮਾਕਾ

ਭਾਈ ਬਲਦੇਵ ਸਿੰਘ ਵਡਾਲਾ 7 ਜਨਵਰੀ ਨੂੰ ਕਰ ਸਕਦੇ ਹਨ ਵੱਡਾ ਧਮਾਕਾ


ਚੰਡੀਗੜ੍ਹ, 3 ਜਨਵਰੀ  (ਜਗਮੋਹਨ ਸੰਧੂ  ): ਸਮੇਂ-ਸਮੇਂ 'ਤੇ ਕੌਮ ਨੂੰ ਜਗਾਉਣ ਲਈ ਹੋਕਾ ਦੇਣ ਵਾਲੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਤੇ ਹਜ਼ੂਰੀ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ, ਜਿੰਨ੍ਹਾਂ ਨੂੰ ਕਿ ਸ੍ਰੋਮਣੀ ਕਮੇਟੀ ਨੇ ਬਾਦਲ ਦਲ ਦੇ ਇਸ਼ਾਰੇ 'ਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ, ਆਉਣ ਵਾਲੀ 7 ਜਨਵਰੀ 2019 ਨੂੰ ਵੱਡਾ ਧਮਾਕਾ ਕਰ ਸਕਦੇ ਹਨ, ਕਿਉਂਕਿ ਕੌਮ ਚੱਬੇ ਦੇ ਇਕੱਠ ਤੇ ਬਰਗਾੜੀ ਮੋਰਚੇ ਤੋਂ ਕਾਫ਼ੀ ਨਿਰਾਸ਼ ਹੋਣ ਦੇ ਨਾਲ ਨਾਲ ਦੁਬਿਧਾ 'ਚ ਫਸ ਗਈ ਹੈ। ਭਰੋਸੇਯੋਗ ਸੂਤਰਾਂ ਨੇ ਭਾਵੇਂ ਕੁਝ ਸਪੱਸ਼ਟ ਜਾਣਕਾਰੀ ਤਾਂ ਨਹੀਂ ਦਿੱਤੀ, ਪਰ ਉਨ੍ਹਾਂ ਅਨੁਸਾਰ ਭਾਈ ਵਡਾਲਾ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਕੌਮ ਨੂੰ ਇਸ ਨਿਰਾਸ਼ਤਾ 'ਚੋਂ ਉਭਾਰਨ ਲਈ ਹੀ ਉਹ 7 ਜਨਵਰੀ ਨੂੰ ਧਮਾਕਾ ਕਰਨ ਜਾ ਰਹੇ ਹਨ। ਉਧਰ  ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਤੇ ਜਾਣ ਵਾਲੇ ਧਮਾਕੇ ਦੀ ਭਿਣਕ ਲੱਗਦਿਆਂ ਹੀ  ਜਿੱਥੇ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਕਾਲੀ ਦਲ ਬਾਦਲ ਅਤੇ ਹੋਰ ਪੰਥਕ ਜੱਥੇਬੰਦੀਆਂ ਆਪਣੀਆਂ ਆਪਣੀਆਂ ਕਿਆਸ ਆਰਾਈਆਂ ਲਾਉਣ 'ਚ ਲੱਗ ਗਈਆਂ ਹਨ, ਉਥੇ ਹੀ ਸਿੱਖ ਸੰਗਤਾਂ ਭਾਈ ਵਡਾਲਾ ਵੱਲੋਂ ਕੀਤੇ ਜਾਣ ਵਾਲੇ ਧਮਾਕੇ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੀਆਂ ਹਨ।