• Home
  • ਲੰਬੀ ਰੈਲੀ : ਮੁੱਖ ਮੰਤਰੀ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੀ-ਨਵਜੋਤ ਸਿੱਧੂ ਗ਼ੈਰ ਹਾਜ਼ਰ

ਲੰਬੀ ਰੈਲੀ : ਮੁੱਖ ਮੰਤਰੀ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੀ-ਨਵਜੋਤ ਸਿੱਧੂ ਗ਼ੈਰ ਹਾਜ਼ਰ

ਲੰਬੀ, (ਖ਼ਬਰ ਵਾਲੇ ਬਿਊਰੋ): ਲੰਬੀ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਸ਼ੁਰੂ ਹੋ ਚੁੱਕੀ ਹੈ। ਕਈ ਪਾਰਟੀ ਆਗੂ ਤੇ ਭਾਰੀ ਗਿਣਤੀ 'ਚ ਪਾਰਟੀ ਵਰਕਰ ਰੈਲੀ ਵਾਲੇ ਸਥਾਨ 'ਤੇ ਪਹੁੰਚ ਚੁੱਕੇ ਹਨ। ਰੈਲੀ ਤੋਂ ਪਹਿਲਾਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਲੀ ਦਾ ਮਕਸਦ ਦਸਿਆ। ਕਾਂਗੜ ਨੇ ਕਿਹਾ ਕਿ ਇਸ ਰੈਲੀ ਦੇ ਦੋ ਮਕਸਦ ਹਨ। ਇੱਕ ਤਾਂ ਇਹ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਲਾਕ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ 'ਚ ਲੋਕਾਂ ਵਲੋਂ ਕਾਂਗਰਸ ਨੂੰ ਭਰਪੂਰ ਸਮਰਥਨ ਦੇਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਲੋਕਾਂ ਦਾ ਧੰਨਵਾਦ ਕਰਨਗੇ ਉਥੇ ਹੀ ਆਪਣੇ ਡੇਢ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਵੀ ਦੱਸਣਗੇ। ਦੂਜਾ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਤੇ ਇਨਾਂ ਚੋਣਾਂ ਲਈ ਸਮਰਥਨ ਮੰਗਣ ਲਈ ਵੀ ਇਸ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੈਲੀ ਵਿਚ ਮੁੱਖ ਮੰਤਰੀ ਸਮੇਤ ਕਈ ਕੈਬਨਿਟ ਮੰਤਰੀ ਵੀ ਪਹੁੰਚ ਚੁੱਕੇ ਹਨ ਪਰ ਅਜੇ ਤਕ ਕੈਬਨਿਟ ਮੰਤਰੀ ਤੇ ਕਾਂਗਰਸ ਦਾ ਮਾਝੇ ਦਾ ਜਰਨੈਲ ਨਵਜੋਤ ਸਿੰਘ ਸਿੱਧੂ ਰੈਲੀ ਵਾਲੀ ਜਗਾ 'ਤੇ ਦਿਖਾਈ ਨਹੀਂ ਦੇ ਰਹੇ।