• Home
  • ਸੂਬੇ ‘ਚ ਚਹਿਲ-ਪਹਿਲ ਪਰ ਧੌਲਾ ‘ਚ ਸੁੰਨਸਾਨ

ਸੂਬੇ ‘ਚ ਚਹਿਲ-ਪਹਿਲ ਪਰ ਧੌਲਾ ‘ਚ ਸੁੰਨਸਾਨ

ਬਰਨਾਲਾ, (ਖ਼ਬਰ ਵਾਲੇ ਬਿਊਰੋ): ਭਾਵੇਂ ਵੋਟਾਂ ਕਾਰਨ ਪੂਰੇ ਸੂਬੇ 'ਚ ਚਹਿਲ ਪਹਿਲ ਹੈ ਪਰ ਬਰਨਾਲਾ ਦੇ ਨੇੜਲੇ ਪਿੰਡ ਧੌਲਾ 'ਚ ਛਣਾਟਾ ਛਾਇਆ ਹੋਇਆ ਹੈ ਕਿਉਂਕਿ ਪਿੰਡ ਵਾਸੀਆਂ ਨੇ ਸੰਪੂਰਨ ਤੌਰ 'ਤੇ ਵੋਟਿੰਗ ਦਾ ਬਾਈਕਾਟ ਕੀਤਾ ਹੋਇਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਿਆਸੀ ਪਾਰਟੀਆਂ ਨੇ ਡੇਰਾ ਪ੍ਰੇਮੀਆਂ ਨੂੰ ਟਿਕਟਾਂ ਦਿੱਤੀਆਂ ਹੋਈਆਂ ਹਨ ਜਿਸ ਕਾਰਨ ਉਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।। ਇਸ ਮੌਕੇ 'ਤੇ ਬੋਲਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਵਲੋਂ ਸਾਰੇ ਡੇਰਾ ਪ੍ਰੇਮੀਆਂ ਨੂੰ ਟਿਕਟਾਂ ਵੰਡੀਆਂ ਹਨ, ਜਿਸ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਇਕੱਠੇ ਹੋਏ ਸਾਰੇ ਪਿੰਡ ਵਾਸੀਆਂ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ।। ਉਨਾਂ ਨੇ ਦੱਸਿਆ ਕਿ ਪਿੰਡ ਦਾ ਕੋਈ ਵੀ ਨਿਵਾਸੀ ਵੋਟ ਪਾਉਣ ਨਹੀਂ ਜਾ ਰਿਹਾ ਹੈ ਅਤੇ ਸਾਡਾ ਵਿਰੋਧ ਇਸ ਤਰਾਂ ਹੀ ਜਾਰੀ ਰਹੇਗਾ।