• Home
  • 19 ਸਤੰਬਰ ਨੂੰ ਛੁੱਟੀ ਐਲਾਨੀ, ਨਹੀਂ ਕੱਟੀ ਜਾਵੇਗੀ ਕਿਰਤੀਆਂ ਦੀ ਤਨਖ਼ਾਹ

19 ਸਤੰਬਰ ਨੂੰ ਛੁੱਟੀ ਐਲਾਨੀ, ਨਹੀਂ ਕੱਟੀ ਜਾਵੇਗੀ ਕਿਰਤੀਆਂ ਦੀ ਤਨਖ਼ਾਹ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਨੇ ਰਾਜ ਵਿਚ ਜਿਲ•ਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ 19 ਸਤੰਬਰ, 2018 ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਮੁੱਖ ਰੱਖਦੇ ਹੋਏ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫੈਕਟਰੀਆਂ 'ਚ ਕੰਮ ਕਰਦੇ ਕਿਰਤੀਆਂ ਲਈ ਤਨਖਾਹ ਸਮੇਤ ਛੁੱਟੀ ਘੋਸ਼ਿਤ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 19 ਸਤੰਬਰ, 2018 (ਬੁੱਧਵਾਰ) ਨੂੰ ਉਨ•ਾਂ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫੈਕਟਰੀਆਂ ਵਿੱਚ ਜਿੱਥੇ ਬੁੱਧਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਰੀ ਛੁੱਟੀ ਘੋਸ਼ਿਤ ਕੀਤੀ ਹੈ, ਜੋ ਕਿ ਪਹਿਲਾਂ ਨਿਰਧਾਰਿਤ ਹਫਤਾਵਰੀ ਛੁੱਟੀ ਦੇ ਇਵਜ਼ ਵਿਚ ਹੋਵੇਗੀ।