• Home
  • ਗੋਲੀ ਚੱਲਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ

ਗੋਲੀ ਚੱਲਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ

ਚੰਡੀਗੜ੍ਹ,21 ਅਪ੍ਰੈਲ(ਹਿੰ.ਸ.)। ਪਟਿਆਲਾ ਸਿਟੀ ਦੇ ਰਣਜੀਤ ਵਿਹਾਰ 'ਚ ਰਹਿਣ ਵਾਲੇ ਸਹਾਇਕ ਥਾਣੇਦਾਰ ਦੀ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਬਲਵਿੰਦਰ ਸਿੰਘ ਪਟਿਆਲਾ ਦੇ ਸੀਆਈਡੀ ਜੋਲਨ ਦਫਤਰ 'ਚ ਤੈਨਾਇਤ ਸੀ। ਮਿਲੀ ਜਾਣਕਾਰੀ ਦੇ ਅਨੁਸਾਰ, ਐਂਤਵਾਰ ਨੂੰ ਥਾਣੇਦਾਰ ਬਲਵਿੰਦਰ ਸਿੰਘ ਘਰ 'ਚ ਹੀ ਅਸਲਾ ਸਾਫ ਕਰ ਰਿਹਾ ਸੀ। ਸਵੇਰ ਦੇ ਸਮੇਂ ਅਸਲਾ ਸਾਫ ਕਰਦੇ ਸਮੇਂ ਅਚਾਨਕ ਗੋਲੀ ਚਲ ਪਈ। ਗੋਲੀ ਚੱਲਣ ਦੀ ਆਵਾਜ ਸੁਣਕੇ ਜਦੋਂ ਪਰਿਵਾਰ ਦੇ ਮੈਂਬਰ ਕਮਰੇ 'ਚ ਗਏ ਤਾਂ ਬਲਵਿੰਦਰ ਸਿੰਘ ਲਹੂ-ਲੁਹਾਨ ਹਾਲਤ 'ਚ ਜ਼ਮੀਨ 'ਤੇ ਡਿੱਗਿਆ ਪਿਆ ਸੀ। ਪਰਿਵਾਰਿਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲਿਸ ਨੇ ਮੌਕੇ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।