• Home
  • ਚੋਣ ਅਭਿਆਨ ਦੀ ਪ੍ਰੀਕ੍ਰਿਆ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਰਾਜਨੀਤਿਕ ਪਾਰਟੀਆਂ-ਚੋਣ ਅਫਸਰ

ਚੋਣ ਅਭਿਆਨ ਦੀ ਪ੍ਰੀਕ੍ਰਿਆ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਰਾਜਨੀਤਿਕ ਪਾਰਟੀਆਂ-ਚੋਣ ਅਫਸਰ

ਐਸ.ਏ.ਐਸ ਨਗਰ, 07 ਮਾਰਚ:ਅਗਾਮੀ ਲੋਕ ਸਭਾ ਚੋਣਾਂ-2019 ਸਮੇਂ ਚੋਣ ਅਭਿਆਨ ਦੀ ਪ੍ਰੀਕ੍ਰਿਆ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਐਸ. ਏ. ਐਸ. ਨਗਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਚੋਣ ਅਭਿਆਨ ਦੀ ਪ੍ਰੀਕ੍ਰਿਆ ਦੌਰਾਨ ਪਲਾਸਟਿਕ ਤੋਂ ਬਣੀ ਵਧੇਰੇ ਸਮੱਗਰੀ ਜਿਵੇਂ ਕਿ ਪੋਸਟਰ, ਹੋਰਡਿੰਗਜ਼, ਬੈਨਰਜ਼, ਰਾਜਨੀਤਿਕ ਇਸ਼ਤਿਹਾਰਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਰਤੋਂ ਹੋ ਜਾਣ ਪਿੱਛੋਂ ਇਹ ਸਮੱਗਰੀ ਬੇਕਾਰ ਹੋ ਜਾਂਦੀ ਹੈ, ਜਿਸ ਨਾਲ ਨਦੀ ਪ੍ਰਣਾਲ ਤੇ ਜਲ ਨਿਕਾਸੀ ਬੰਦ ਹੋਣ, ਅਵਾਰਾ ਜਾਨਵਰਾਂ ਵੱਲੋਂ ਇਸ ਨੂੰ ਨਿਗਲਣ, ਧਰਤੀ ਤੇ ਜਲ ਪ੍ਰਦੂਸ਼ਿਤ ਹੋਣ ਅਤੇ ਇਸ ਨੂੰ ਸਾੜਨ 'ਤੇ ਜ਼ਹਿਰੀਲੀ ਗੈਸ ਉਤਪੰਨ ਹੋਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ 'ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ।

           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਵਾਰ-ਵਾਰ ਦੁਹਰਾਇਆ ਗਿਆ ਹੈ ਕਿ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਅਗਾਮੀ ਲੋਕ ਸਭਾ ਚੋਣਾਂ, 2019 ਸਮੇਂ ਚੋਣ ਅਭਿਆਨ ਦੀ ਪ੍ਰੀਕ੍ਰਿਆ ਦੌਰਾਨ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀ ਸਮੱਗਰੀ (ਪੋਸਟਰ, ਬੈਨਰ ਆਦਿ) ਦਾ ਇਸਤੇਮਾਲ ਨਾ ਕਰਨ ਸਬੰਧੀ ਲੋੜੀਂਦੇ ਉਪਾਅ/ ਕਦਮ ਚੁੱਕੇ ਜਾਣ । ਉਨ੍ਹਾਂ ਇਹ ਵੀ ਦੱਸਿਆ ਕਿ ਪਰਿਆਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਆਪਣੇ ਪੱਤਰ ਰਾਹੀਂ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਨਾਲ ਸੰਪਕਰ ਕਰਕੇ ਆਗਾਮੀ ਲੋਕ ਸਭਾ ਚੋਣਾ -2019 ਦੌਰਾਨ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਤੇ ਹੋਰ ਵਿਕਲਪ ਸਬੰਧੀ ਸਮੂਹ ਨੂੰ ਜਾਗਰੂਕ ਕਰਨ ਦੀ ਬੇਨਤੀ ਕੀਤੀ ਹੈ।