• Home
  • ਪੰਜਾਬ ਸਰਕਾਰ 31 ਮਾਰਚ ਤੱਕ ਵਾਹਿਦ ਸੰਧਰ ਖੰਡ ਮਿੱਲ ਵੱਲੋਂ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਯਕੀਨੀ ਬਣਾਏਗੀ

ਪੰਜਾਬ ਸਰਕਾਰ 31 ਮਾਰਚ ਤੱਕ ਵਾਹਿਦ ਸੰਧਰ ਖੰਡ ਮਿੱਲ ਵੱਲੋਂ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਯਕੀਨੀ ਬਣਾਏਗੀ

ਚੰਡੀਗੜ •, 22 ਫਰਵਰੀ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅੱਜ ਸਦਨ ਵਿਚ ਭਰੋਸਾ ਦਿੱਤਾ ਕਿ ਵਾਹਿਦ ਸੰਧਰ ਖੰਡ ਮਿੱਲ, ਫਗਵਾੜ • ਾ ਵੱਲੋਂ 31 ਮਾਰਚ, 2019 ਤੋਂ ਪਹਿਲਾਂ ਕਿਸਾਨਾਂ ਦੇ 35.43 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ. 
ਵਿਧਾਨ ਸਭਾ ਵਿਚ ਵਿਧਾਇਕ ਸੋਮ ਪਰਕਾਸ਼ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿਚ ਮੁੱਖ ਮੰਤਰੀ ਦੀ ਤਰਫੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਭਰੋਸਾ ਦਿੱਤਾ. ਸ੍ਰੀ ਬਾਜਵਾ ਨੇ ਸਦਨ ਨੂੰ ਦੱਸਿਆ ਕਿ ਸਰਕਾਰ ਵੱਲੋਂ ਇਸ ਖੰਡ ਮਿੱਲ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ. ਇਸ ਮਿੱਲ ਵਿਚ ਸਾਲ 2017-18 ਦੇ ਪਿੜਾਈ ਸੀਜ਼ਨ ਦੌਰਾਨ 184.74 ਕਰੋੜ ਰੁਪਏ ਦਾ ਗੰਨਾ ਪੀੜਿਆ ਗਿਆ ਜਿਸ ਵਿਚੋਂ ਕਿਸਾਨਾਂ ਨੂੰ 149.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ. ਉਨ • ਾਂ ਦੱਸਿਆ ਕਿ 12 ਫਰਵਰੀ, 2019 ਤੱਕ ਕਿਸਾਨਾਂ ਦਾ 35.43 ਕਰੋੜ ਰੁਪਏ ਮਿੱਲ ਵੱਲ ਬਕਾਇਆ ਹਨ. ਇਹ ਦੱਸਣਯੋਗ ਹੈ ਕਿ ਮੌਜੂਦਾ ਸੀਜ਼ਨ ਦੌਰਾਨ ਵਾਹਿਦ ਸੰਧਰ ਖੰਡ ਮਿੱਲ ਨੇ 31 ਜਨਵਰੀ, 2019 ਤੱਕ 57.45 ਕਰੋੜ ਰੁਪਏ ਦਾ ਗੰਨਾ ਪੀੜਿਆ ਹੈ. 
ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਸ੍ਰੀ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਨੇ ਮਿੱਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭੁਗਤਾਨ ਦੇ ਮਾਮਲੇ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ. 
ਇਸ ਵੇਲੇ ਸੂਬੇ ਵਿਚ ਕੁੱਲ 16 ਖੰਡ ਮਿੱਲਾਂ ਹਨ ਜਿਨ • ਾਂ ਵਿਚੋਂ 9 ਸਹਿਕਾਰੀ ਅਤੇ 7 ਪ੍ਰਾਈਵੇਟ ਮਿੱਲਾਂ ਹਨ. ਇਨ • ਾਂ 9 ਸਹਿਕਾਰੀ ਖੰਡਾਂ ਮਿੱਲਾਂ ਦੀ ਪਿੜਾਈ ਸਮਰਥਾ 15,776 ਟਨ ਰੋਜ਼ਾਨਾ ਹੈ ਅਤੇ 7 ਪ੍ਰਾਈਵੇਟ ਮਿੱਲਾਂ ਦੀ ਪਿੜਾਈ ਸਮਰਥਾ 35,500 ਟਨ ਰੋਜ਼ਾਨਾ ਹੈ. ਇਨ • ਾਂ ਖੰਡ ਮਿੱਲਾਂ ਨੂੰ ਪੂਰੀ ਪਿੜਾਈ ਸਮਰਥਾ (180 ਦਿਨ) ਚਲਾਉਣ ਲਈ 1.63 ਲੱਖ ਹੈਕਟੇਅਰ ਰਕਬੇ ਅਤੇ 896 ਲੱਖ ਕੁਇੰਟਲ ਗੰਨਾ ਮੁਹੱਈਆ ਕਰਵਾਉਣ ਦੀ ਲੋੜ ਹੈ.