• Home
  • ਨਵਜੋਤ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੇ ਨਵੇਂ ਵਿਭਾਗਾਂ ਦੇ ਚਾਰਜ ਸੰਭਾਲੇ -ਪੜ੍ਹੋ ਕਿੱਥੇ ਬੈਠ ਕੇ ਨਵੇਂ ਵਿਭਾਗਾਂ ਦੀਆਂ ਫਾਈਲਾਂ ਦੇਖੀਆਂ ?

ਨਵਜੋਤ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੇ ਨਵੇਂ ਵਿਭਾਗਾਂ ਦੇ ਚਾਰਜ ਸੰਭਾਲੇ -ਪੜ੍ਹੋ ਕਿੱਥੇ ਬੈਠ ਕੇ ਨਵੇਂ ਵਿਭਾਗਾਂ ਦੀਆਂ ਫਾਈਲਾਂ ਦੇਖੀਆਂ ?

ਚੰਡੀਗੜ੍ਹ :-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਈ ਮੰਤਰੀਆਂ ਦੇ ਬੀਤੇ ਕੱਲ੍ਹ ਵਿਭਾਗਾਂ ਚ ਫੇਰਬਦਲ ਕੀਤਾ ਗਿਆ ਸੀ ਅੱਜ ਇਕੱਲੇ ਨਵਜੋਤ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੇ ਆਪਣੇ ਬਦਲੇ ਹੋਏ ਵਿਭਾਗਾਂ ਦੇ ਚਾਰਜ ਸੰਭਾਲ ਲਏ ਹਨ ।
ਭਾਵੇਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਮੁਲਾਜ਼ਮਾਂ ਨੂੰ ਸਰਕਾਰੀ ਛੁੱਟੀ ਸੀ ਪਰ ਪੰਜਾਬ ਸਰਕਾਰ ਦੇ ਆਪੋ ਆਪਣੇ ਨਵੇਂ ਵਿਭਾਗਾਂ ਦੇ ਅਹੁਦੇ ਸਾਂਭਣ ਵਾਲੇ ਮੰਤਰੀਆਂ ਨੇ ਆਪਣੀਆਂ ਕੋਠੀਆ ਚ ਬੈਠ ਕੇ ਨਵੇਂ ਸਬੰਧਿਤ ਵਿਭਾਗਾਂ ਦੀਆਂ ਫਾਈਲਾਂ ਤੇ ਦਸਖਤ ਕੀਤੇ ਅਤੇ ਵਿਚਾਰ ਅਧੀਨ ਫਾਈਲਾਂ ਨੂੰ ਵੀ ਵਾਚਿਆ ।
ਨਵੇਂ ਬਣੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਤਾਂ ਪੰਜਾਬ ਸਿਵਲ ਸਕੱਤਰੇਤ ਦਫ਼ਤਰ ਜਾ ਕੇ ਸਿਹਤ ਵਿਭਾਗ ਦੇ ਕੰਮਾਂ ਦੀਆਂ ਫਾਈਲਾਂ ਦੇਖੀਆਂ ।

ਦੱਸਣਯੋਗ ਹੈ ਕਿ ਪੰਜਾਬ ਦੇ ਮੰਤਰੀਆਂ ਦੀ ਕੱਲ੍ਹ ਕੀਤੇ ਗਏ ਫੇਰਬਦਲ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਸਭ ਤੋਂ ਪਹਿਲਾਂ ਬਦਲਿਆ ਸੀ ,ਪਰ ਉਹ ਚਾਰਜ ਸੰਭਾਲਣ ਲਈ ਨਹੀਂ ਪੁੱਜੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਦਿੱਲੀ ਵਿਖੇ ਆਪਣਾ ਵਿਭਾਗ ਬਦਲਣ ਦੇ ਵਿਰੁੱਧ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪਾਸ ਮੀਟਿੰਗ ਕਰਨ ਲਈ ਗਏ ਹਨ ।
ਹੁਣ ਸੋਮਵਾਰ ਨੂੰ ਹੀ ਪਤਾ ਲੱਗੇਗਾ ਕਿ ਨਵਜੋਤ ਸਿੱਧੂ ਆਪਣਾ ਨਵਾ ਬਿਜਲੀ ਮੰਤਰੀ ਦਾ ਵਿਭਾਗ ਸੰਭਾਲਦੇ ਹਨ ਜਾਂ ….?