• Home
  • ਸਾਬਕਾ ਫ਼ੌਜ਼ੀਆਂ ਦੇ ਪੈਨਸ਼ਨ ਮਾਮਲਿਆਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੈਨਸ਼ਨ ਅਦਾਲਤ 31 ਮਈ ਨੂੰ

ਸਾਬਕਾ ਫ਼ੌਜ਼ੀਆਂ ਦੇ ਪੈਨਸ਼ਨ ਮਾਮਲਿਆਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੈਨਸ਼ਨ ਅਦਾਲਤ 31 ਮਈ ਨੂੰ

ਮੋਗਾ 21 ਮਈ:
ਸ੍ਰੀ੍ਰ ਸੁਸ਼ੀਲ ਕੁਮਾਰ ਰੱਖਿਆ ਪੈਨਸ਼ਨ ਵਿਤਰਣ ਅਧਿਕਾਰੀ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ•ਾਂ ਦੇ ਮੋਗਾ ਸਥਿਤ ਦਫ਼ਤਰ ਵਿਖੇ 31 ਮਈ, 2019 ਨੂੰ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ। ਇਸ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਪੈਨਸ਼ਨ ਅਦਾਲਤ ਵਿੱਚ ਸਾਬਕਾ ਫ਼ੌਜ਼ੀਆਂ, ਪ੍ਰੀਵਾਰਕ ਪੈਨਸ਼ਨਰਾਂ ਅਤੇ ਰੱਖਿਆ ਸਿਵਲੀਅਨਾਂ ਦੀਆਂ ਪੈਨਸ਼ਨ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਸ਼ਿਕਾਇਤ ਸਬੰਧੀ ਰਜਿਸਟ੍ਰੇਸ਼ਨ 29 ਮਈ, 2019 ਤੱਕ ਕਰਵਾਈ ਜਾ ਸਕਦੀ ਹੈ ਅਤੇ ਨਿਰਧਾਰਤ ਪ੍ਰੋਫ਼ਾਰਮੇ ਵਿੱਚ ਸ਼ਿਕਾਇਤਾਂ ਉਨ•ਾਂ ਦੇ ਦਫ਼ਤਰ ਵਿਖੇ ਦਸਤੀ ਭੇਜੀਆਂ ਜਾ ਸਕਦੀਆਂ ਹਨ। ਉਨ•ਾਂ ਦੱਸਿਆ ਕਿ 31 ਮਈ, 2019 ਨੂੰ ਪੈਨਸ਼ਨ ਅਦਾਲਤ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ ਲਗਾਈ ਜਾਵੇਗੀ। ਉਨ•ਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਉਨ•ਾਂ ਦੇ ਦਫ਼ਤਰ ਵਿਖੇ ਟੈਲੀਫ਼ੋਨ ਨੰਬਰ 01636-237199 'ਤੇ ਸੰਪਰਕ ਕੀਤਾ ਜਾ ਸਕਦਾ ਹੈ।