• Home
  • ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਮਾਲਿਆ

ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਮਾਲਿਆ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਦੇਸ਼ ਦੇ 9000 ਕਰੋੜ ਰੁਪਏ ਹੜੱਪ ਕੇ ਵਿਦੇਸ਼ ਫ਼ਰਾਰ ਹੋ ਜਾਣ ਵਾਲੇ ਵਿਜੇ ਮਾਲਿਆ ਨੇ ਅੱਜ ਖ਼ੁਲਾਸਾ ਕੀਤਾ ਕਿ ਉਹ ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ ਤੇ ਮੈਂ ਬੈਕਾਂ ਦਾ ਸਾਰਾ ਪੈਸਾ ਮੋੜਨ ਨੂੰ ਤਿਆਰ ਸੀ। ਉਸ ਨੇ ਇਹ ਖ਼ੁਲਾਸਾ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਖੇ ਪੇਸ਼ੀ ਭੁਗਤਣ ਸਮੇਂ ਅਦਾਲਤ ਤੋਂ ਬਾਹਰ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਬੈਂਕਾਂ ਨੇ ਮੇਰੀ ਇਮਾਨਦਾਰੀ 'ਤੇ ਸ਼ੱਕ ਕੀਤਾ ਕਿਉਂਕਿ ਮੈਂ ਵਿੱਤ ਮੰਤਰੀ ਨੂੰ ਮਿਲ ਕੇ ਸੈਟਲਮੈਂਟ ਕਰਨੀ ਚਾਹੁੰਦਾ ਸੀ। ਮਾਲਿਆ ਨੇ ਇਹ ਵੀ ਕਿਹਾ ਕਿ ਉਸ ਸਮੇਂ ਤਕ ਵਿੱਤ ਮੰਤਰੀ ਮੇਰੇ ਦੋਸਤ ਸਨ। ਦਸ ਦਈਏ ਕਿ ਅੱਜ ਲੰਡਨ ਦੀ ਅਦਾਲਤ 'ਚ ਮਾਲਿਆ ਦੀ ਹਵਾਲਗੀ ਸਬੰਧੀ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਕੇਸ ਦੀ ਅਗਲੀ ਪੇਸ਼ੀ 18 ਸਤੰਬਰ ਨੂੰ ਪਾ ਦਿਤੀ ਹੈ।