• Home
  • ਨੌਜੁਆਨ ਨੇ ਗੋਲੀਆਂ ਚਲਾਕੇ ਪਤਨੀ ਤੇ ਪੁੱਤਰ ਦਾ ਕੀਤਾ ਕਤਲ ਖੁਦ ਨੂੰ ਵੀ ਮਾਰੀ ਗੋਲੀ,ਸਖਤ ਜਖਮੀ

ਨੌਜੁਆਨ ਨੇ ਗੋਲੀਆਂ ਚਲਾਕੇ ਪਤਨੀ ਤੇ ਪੁੱਤਰ ਦਾ ਕੀਤਾ ਕਤਲ ਖੁਦ ਨੂੰ ਵੀ ਮਾਰੀ ਗੋਲੀ,ਸਖਤ ਜਖਮੀ

ਮਾਨਸਾ (ਜਗਦੀਸ਼ ਬਾਂਸਲ)- ਮਾਨਸਾ ਦੇ ਪਿੰਡ 'ਖਿਆਲਾ ਕਲਾਂ ਦੇ ਇਕ ਨੌਜੁਆਨ ਨੇ ਲਾਇਸੈਂਸੀ ਬੰਦੂਕ ਨਾਲ ਗੋਲੀਆਂ ਚਲਾਕੇ ਆਪਣੀ ਪਤਨੀ ਅਤੇ 11 ਮਹੀਨੇ ਦੇ ਮਾਸੂਮ ਪੁੱਤਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਦੇ ਵੀ ਗੋਲੀ ਮਾਰ ਲਈ ਜਿਸ ਕਾਰਨ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਬਾਹਰ ਰੈਫਰ ਕਰ ਦਿੱਤਾ ਹੈ

ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ 45 ਸਾਲਾਂ ਜਗਵੀਰ ਸਿੰਘ ਉਰਫ ਟੈਣੀ ਆਪਣੀ ਮਾਤਾ ਦੀ ਕੈਂਸਰ ਦੀ ਬਿਮਾਰੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਤੇ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਉਸਨੇ ਆਪਣੀ ਬੰਦੂਕ ਨਾਲ ਆਪਣੀ ਪਤਨੀ ਗੁਰਪ੍ਰੀਤ ਕੌਰ ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸਦੀ ਪਤਨੀ ਗੁਰਪ੍ਰੀਤ ਕੌਰ ਅਤੇ ਨੇੜੇ ਖੇਡ ਰਹੇ ਉਸਦੇ 11 ਮਹੀਨਿਆਂ ਦੇ ਪੁੱਤਰ ਹੈਰੀ ਨੂੰ ਲੱਗੀਆ ਜਿਸ ਕਾਰਨ ਗੁਰਪ੍ਰੀਤ ਕੌਰ ਦੀ ਮੌਕੇ ਤੇ ਮੋਤ ਹੋ ਗਈ ਤੇ 11 ਮਹੀਨਿਆਂ ਦਾ ਪੁੱਤਰ ਹੈਰੀ ਸਖਤ ਜਖਮੀ ਹੋ ਗਿਆ ਜਿਸ ਤੋਂ ਬਾਦ ਜਗਵੀਰ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਪਿੰਡ ਦੇ ਲੋਕਾਂ ਵਲੋਂ ਜਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਜਖਮੀ 11 ਮਹੀਨਿਆਂ ਦੇ ਬੱਚੇ ਹੈਰੀ ਦੀ ਵੀ ਮੋਤ ਹੋ ਗਈ ਅਤੇ ਜਗਵੀਰ ਸਿੰਘ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਥਾਣਾ ਸਦਰ ਮਾਨਸਾ ਪੁਲਿਸ ਨੇ ਮਿਰਤਕ ਗੁਰਪ੍ਰੀਤ ਕੌਰ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ