• Home
  • ਭਾਰਤੀ ਮੂਲ ਦੀ ਬੀਬੀ ਬਣੇਗੀ ਅਮਰੀਕਾ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਮੁਖੀ

ਭਾਰਤੀ ਮੂਲ ਦੀ ਬੀਬੀ ਬਣੇਗੀ ਅਮਰੀਕਾ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਮੁਖੀ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਪ੍ਰਮਾਣੂ ਊਰਜਾ 'ਚ ਤੇਜ਼ੀ ਲਿਆਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਬੀਬੀ ਨੂੰ ਪ੍ਰਮਾਣੂ ਊਰਜਾ ਵਿਭਾਗ ਦੀ ਮੁਖੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਟਰੰਪ ਨੇ ਇਸ ਵਿਭਾਗ ਦੇ ਸਹਾਇਕ ਸਕੱਤਰ ਦੇ ਅਹੁਦੇ ਲਈ ਭਾਰਤੀ ਮੂਲ ਦੀ ਮਹਿਲਾ ਰੀਤਾ ਬਰਨਵਾਲ ਨੂੰ ਨਾਮਜ਼ਦ ਕਰਨ ਲਈ ਹੁੰਘਾਰਾ ਭਰ ਦਿੱਤਾ ਹੈ। ਫਿਲਹਾਲ ਰੀਤਾ ਗੇਟਵੇ ਫਾਰ ਐਕਸੀਲਰੇਟਡ ਐਲੋਵੇਸ਼ਨ ਇਨ ਨਿਊਕਲੀਅਰ 'ਚ ਬਤੌਰ ਨਿਰਦੇਸ਼ਕ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਰੀਤਾ ਅਮਰੀਕਾ ਦੇ ਕਈ ਅਹਿਮ ਸਿਵਲ ਤੇ ਫੌਜੀ ਪ੍ਰਸ਼ਾਸਨਿਕ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ।