• Home
  • ਫ਼ਿਲਮੀ ਪੰਡਿਤਾਂ ਦਾ ਅਨੁਮਾਨ-ਸਾਰੇ ਰਿਕਾਰਡ ਤੋੜੇਗੀ ਫਿਲਮ ‘ਠੱਗਜ਼ ਆਫ਼ ਹਿੰਦੁਸਤਾਨ’

ਫ਼ਿਲਮੀ ਪੰਡਿਤਾਂ ਦਾ ਅਨੁਮਾਨ-ਸਾਰੇ ਰਿਕਾਰਡ ਤੋੜੇਗੀ ਫਿਲਮ ‘ਠੱਗਜ਼ ਆਫ਼ ਹਿੰਦੁਸਤਾਨ’

ਮੁੰਬਈ : ਫਿਲਮ 'ਠੱਗਜ਼ ਆਫ਼ ਹਿੰਦੁਸਤਾਨ' ਅਜੇ 8 ਨਵੰਬਰ ਨੂੰ ਰੀਲੀਜ਼ ਹੋਣ ਵਾਲੀ ਹੈ ਪਰ ਇਸ ਸਬੰਧੀ ਫਿਲਮੀ ਪੰਡਤਾਂ ਨੇ ਇਸ ਬਾਰੇ ਅੰਦਾਜ਼ਾ ਲਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਫਿਲਮੀ ਪੰਡਤਾਂ ਦਾ ਦਾਅਵਾ ਹੈ ਕਿ ਇਹ ਫਿਲਮ ਓਪਨਿੰਗ 'ਤੇ ਹੀ 50 ਕਰੋੜ ਤੋਂ ਜ਼ਿਆਦਾ ਕਮਾਈ ਕਰੇਗੀ। ਇਹੀ ਨਹੀਂ ਉਨਾਂ ਦਾ ਕਹਿਣਾ ਹੈ ਕਿ ਕਮਾਈ ਦੇ ਮਾਮਲੇ 'ਚ ਇਹ 300 ਕਰੋੜੀ ਫਿਲਮ ਬਣੇਗੀ।

ਫਿਲਮ ਵਿਸਲੇਸ਼ਕ ਅਕਸੈ ਰਾਠੀ ਦਾ ਕਹਿਣਾ ਹੈ ਕਿ ਫਿਲਮ ਨੂੰ ਕਾਸਟ ਦਾ ਫਾਇਦਾ ਮਿਲੇਗਾ ਕਿਉਂਕਿ ਫਿਲਮ 'ਚ ਆਮਿਰ ਖ਼ਾਨ ਦੇ ਨਾਲ ਅਮਿਤਾਬ ਬਚਨ ਵੀ ਹੈ। ਇੱਕ ਹੋਰ ਫਿਲਮ ਵਿਸਲੇਸ਼ਕ ਤਰੁਣ ਆਦਰਸ਼ ਦਾ ਕਹਿਣਾ ਹੈ ਕਿ ਫਿਲਮ ਦੇ ਟਰਿੱਕ ਤੇ ਇਸ ਦੀ ਕਾਸਟ ਇਸ ਨੂੰ ਇਸ ਮੁਕਾਮ ਤਕ ਪਹੁੰਚਾਏਗੀ।
ਦਸ ਦਈਏ ਕਿ ਓਪਨਿੰਗ ਦਾ ਰਿਕਾਰਡ ਅਜੇ ਤਕ ਸ਼ਾਹਰੁਖ ਖਾਂ ਦੀ ਫਿਲਮ 'ਹੈਪੀ ਨਿਊ ਈਯਰ' ਦੇ ਨਾਂ ਹੈ ਜਿਸ ਨੇ ਓਪਨਿੰਗ 'ਤੇ ਹੀ 44.97 ਕਰੋੜ ਰੁਪਏ ਕਮਾਏ ਸਨ ਤੇ ਦੂਜਾ ਨੰਬਰ ਬਾਹੂਵਲੀ ਦਾ ਹੈ ਜਿਸ ਨੇ ਓਪਨਿੰਗ 'ਤੇ 41 ਕਰੋੜ ਰੁਪਏ ਕਮਾਏ ਸਨ।
ਵਿਸਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਫਿਲਮ ਦੀ ਕਾਸਟ 'ਚ ਕਈ ਉਘੇ ਅਭਿਨੇਤਾ ਤੇ ਅਭਿਨੇਤਰੀਆਂ ਸ਼ਾਮਲ ਹਨ ਇਸ ਲਈ ਇਹ ਫਿਲਮ ਸਾਰੇ ਪੁਰਾਣੇ ਰਿਕਾਰਡ ਤੋੜੇਗੀ।