• Home
  • ਮੀਤਪਾਲ ਦੁੱਗਰੀ ਵੱਲੋਂ ਲੁਧਿਆਣਾ ਯੂਥ ਅਕਾਲੀ ਦਲ ਦੇ ਢਾਂਚੇ ਦਾ ਐਲਾਨ, 250 ਅਹੁਦੇਦਾਰ ਨਿਯੁਕਤ

ਮੀਤਪਾਲ ਦੁੱਗਰੀ ਵੱਲੋਂ ਲੁਧਿਆਣਾ ਯੂਥ ਅਕਾਲੀ ਦਲ ਦੇ ਢਾਂਚੇ ਦਾ ਐਲਾਨ, 250 ਅਹੁਦੇਦਾਰ ਨਿਯੁਕਤ

ਲੁਧਿਆਣਾ: ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ  ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੀ ਸਰਪ੍ਰਸਤੀ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਹਿਮਤੀ ਨਾਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਨੇ ਯੂਥ ਅਕਾਲੀ ਦਲ ਲੁਧਿਆਣਾ ਦੇ ਸੰਗਠਨਾਤਮਕ ਢਾਂਚੇ ਦੀ ਘੋਸ਼ਣਾ ਕੀਤੀ|

ਨਵੇਂ ਅਹੁਦੇਦਾਰਾਂ ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਘੋਸ਼ਿਤ ਕੀਤਾ ਗਿਆ|
.
ਨਵੇਂ ਸੰਗਠਨਾਤਮਕ ਢਾਂਚੇ ਵਿਚ, ਮੀਤਪਾਲ ਸਿੰਘ ਦੁੱਗਰੀ ਨੇ ਇੱਕ ਸਲਾਹਕਾਰ, ਦੋ ਕਾਨੂੰਨੀਸਲਾਹਕਾਰ, 63 ਸੀਨੀਅਰ ਮੀਤ ਪ੍ਰਧਾਨ, 68 ਮੀਤ ਪ੍ਰਧਾਨ, 66 ਜਨਰਲ ਸਕੱਤਰ, 17 ਸੰਯੁਕਤ  ਸਕੱਤਰ, 15 ਪ੍ਰਚਾਰ ਸਕੱਤਰ ਨਿਯੁਕਤ ਕੀਤੇ|

ਮੀਤਪਾਲ ਸਿੰਘ ਦੁਗਰੀ ਨੇ ਕਿਹਾ ਕਿ ਨਵੇਂ ਨਿਯੁਕਤ ਕੀਤੇ ਅਹੁਦੇਦਾਰ ਪਾਰਟੀ ਲਈ ਕੰਮ ਕਰਨਗੇ ਅਤੇ ਲੋਕ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣਗੇ | ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੀਆਂ ਟੀਮਾਂ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰਨਗੀਆਂ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਅਧੂਰੇ ਵਾਅਦਿਆਂ ਬਾਰੇ ਲੋਕਾਂ ਨੂੰ ਦੱਸਾਂਗੇ |

ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਵੱਡੀ ਗਿਣਤੀ ਨੌਜਵਾਨਾਂ ਅਤੇ ਨਿਵਾਸੀਆਂ ਦਾ ਸਮਰਥਨ ਲੁਧਿਆਣਾ ਅਤੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਦਰਸਾਉਂਦੇ ਹਨ|
ਉਨ੍ਹਾਂ ਨੇ ਮੀਤਪਾਲ ਸਿੰਘ ਦੁਗਰੀ ਅਤੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵੀ ਵਧਾਈ ਵੀ  ਦਿੱਤੀ|  ਇਸ ਮੋਕੇ ਤੇ ਤਨਵੀਰ ਸਿਘ ਧਾਲੀਵਾਲ, ਬੀਬੀ ਸੁਰਿੰਦਰ ਕੌਰ ਦਿਆਲ, ਰਾਜਾ ਕੰਗ , ਅਰਵਿੰਦਰ ਸਿੰਘ ਰਿੰਕੂ , ਗੁਰਪ੍ਰੀਤ ਸਿੰਘ ਬੱਬਲ, ਤਰਸੇਮ ਸਿੰਘ ਭਿੰਡਰ, ਇੰਦਰਜੀਤ ਨਿੱਕੂ, ਸਤਵੰਤ ਸੁੱਖਾ, ਗੁਰਪ੍ਰੀਤ ਸਿੰਘ ਬੇਦੀ, ਸਤਨਾਮ ਸਿੰਘ ਕੈਲੇ ,ਮਨਪ੍ਰੀਤ ਸਿੰਘ ਮੰਨਾ ਹਾਜ਼ਿਰ ਸਨ