• Home
  • 3582 ਪੋਸਟਾਂ ਤੇ ਐੱਸ ਐੱਸ ਏ/ ਆਦਰਸ਼ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ :- ਪੜ੍ਹੋ ਹੋਰ ਕੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ?

3582 ਪੋਸਟਾਂ ਤੇ ਐੱਸ ਐੱਸ ਏ/ ਆਦਰਸ਼ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ :- ਪੜ੍ਹੋ ਹੋਰ ਕੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ?

ਚੰਡੀਗੜ, 22 ਅਪ੍ਰੈਲ : ਭਾਰਤੀ ਚੋਣ ਕਮਿਸ਼ਨ ਨੇ ਅੱਜ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਸਬੰਧੀ  ਪੱਤਰ ਜਾਰੀ ਕੀਤਾ ਹੈ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਮਾਸਟਰ/ਮਿਸਟਰੇਸ ਦੀਆਂ 3582 ਪੋਸਟਾਂ ਭਰਨ ਲਈ ਚੁਣੇ ਗਏ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰਨ, ਵਿਭਾਗੀ ਨੀਤੀ ਅਨੁਸਾਰ ਰੈਗੂਲਰ ਹੋਣ ਦੀ ਆਪਸ਼ਨ ਲੈਣ ਵਾਲੇ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਆਦਰਸ਼ ਅਤੇ ਮਾਡਲ ਸਕੂਲ ਸਮੇਤ) ਦੇ ਕੰਟਰੈਕਚੁਅਲ ਮੁਲਾਜ਼ਮਾਂ ਨੂੰ ਪੋਸਟਿੰਗ ਆਰਡਰ ਜ਼ਾਰੀ ਕਰਨ ਬਾਰੇ, ਵਿਭਾਗੀ ਨੀਤੀ ਅਨੁਸਾਰ ਰੈਗੂਲਰ ਹੋਣ ਦੀ ਆਪਸ਼ਨ ਦੇਣ ਦੇ ਇਛੁਕ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਆਦਰਸ਼ ਅਤੇ ਮਾਡਲ ਸਕੂਲ ਸਮੇਤ) ਦੇ ਕੰਟਰੈਕਚੁਅਲ ਮੁਲਾਜ਼ਮਾਂ ਨੂੰ ਵਿਭਾਗੀ ਨੀਤੀ ਅਨੁਸਾਰ ਪੱਕੇ ਹੋਣ ਦੀ ਆਪਸ਼ਨ ਦੇਣ ਬਾਰੇ, ਨਵਨਿਯੁਕਤ ਲੈਕਚਰਾਰਾਂ ਨੂੰ ਨਿਯੁਕਤੀ ਸਥਾਨ ਦੇਣ ਬਾਰੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਈ.ਟੀ.ਟੀ ਅਤੇ ਸੀ ਐਂਡ ਵੀ ਅਧਿਆਪਕਾਂ ਨੂੰ ਮਾਸਟਰ ਕਾਡਰ ਦੀ ਤਰੱਕੀ ਦੇਣ ਸਬੰਧੀ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਕਾਰਵਾਈ ਮੁਕਮਲ ਕਰਨ ਬਾਰੇ, ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵਿੱਚ ਤਰੱਕੀ ਰਾਹੀਂ ਸੁਪਰਡੰਟ ਗ੍ਰੇਡ-1 ਦੀ ਆਸਾਮੀ ਭਰਨ ਬਾਰੇ, ਐਲ.ਈ.ਡੀ ਦੀ ਖਰੀਦ ਕਰਨ ਬਾਰੇ ਅਤੇ 14 ਸਕੂਲਾਂ ਦੇ ਬਾਥਰੂਮਾਂ ਦੀ ਜਗ੍ਹਾ ਬਦਲਣ ਨੂੰ ਪ੍ਰਵਾਨਗੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤੇ ਦੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਇਨ੍ਹਾਂ ਕਾਰਜਾਂ ਸਬੰਧੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਗਈ ਹੈ ਕਿ ਕੋਈ ਵੀ ਇਸ ਸਬੰਧੀ ਸਿਆਸੀ ਲਾਹਾ ਲੈਣ ਦਾ ਯਤਨ ਨਾ ਕਰੇ।