• Home
  • ਕਿਸਾਨਾਂ ਨੂੰ ਬੈਂਕ ਕਰਜ਼ੇ ਦੇਣ ਲਈ ਜ਼ਮੀਨ ਦਾ ਮਾਰਕੀਟ ਰੇਟ ਤੈਅ ਕਰੇਗੀ ਸਰਕਾਰ -ਕੈਬਨਿਟ ਨੇ ਲਾਈ ਦੋ ਬਿੱਲਾਂ ਤੇ ਮੋਹਰ

ਕਿਸਾਨਾਂ ਨੂੰ ਬੈਂਕ ਕਰਜ਼ੇ ਦੇਣ ਲਈ ਜ਼ਮੀਨ ਦਾ ਮਾਰਕੀਟ ਰੇਟ ਤੈਅ ਕਰੇਗੀ ਸਰਕਾਰ -ਕੈਬਨਿਟ ਨੇ ਲਾਈ ਦੋ ਬਿੱਲਾਂ ਤੇ ਮੋਹਰ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਮਾਨਸੂਨ ਦਾ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗਾ ਜਾਰੀ ਹਨ 'ਕਿਉਂਕਿ ਕੈਬਨਿਟ ਮੀਟਿੰਗਾਂ ਚ ਪਾਸ ਕੀਤੇ ਗਏ ਬਿੱਲਜ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਨਾਲ ਇਸ ਦਾ ਕਾਨੂੰਨੀ ਤੌਰ ਤੇ ਰਾਹ ਪੱਧਰਾ ਹੋ ਜਾਂਦਾ ਹੈ ।

ਅੱਜ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਦੋ ਅਹਿਮ ਬਿੱਲਾਂ ਤੇ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ ।ਕੈਬਨਿਟ ਚ ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਪਹਿਲਾਂ ਬੈਂਕਾਂ ਨਾਲ ਚੱਲ ਰਹੇ ਵਿਵਾਦਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਹੱਲ ਕਰਨ ਲਈ ਕਮੇਟੀਆਂ ਬਣਾਈਆਂ ਸਨ ।ਪਰ ਹੁਣ ਇਸ  ਐਕਟ ਚ ਸੋਧ ਕਰਕੇ ਕਮਿਸ਼ਨਰ ਪੱਧਰ ਤੇ ਕਿਸਾਨਾਂ ਦੇ ਬੈਂਕਾਂ ਨਾਲ ਝਗੜਾ ਨਿਪਟਾਊ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ ।

ਇਕ ਹੋਰ ਫੈਸਲੇ ਚ ਕੈਬਨਿਟ ਨੇ ਕਿਸਾਨਾਂ ਨੂੰ ਬੈਂਕਾਂ ਵੱਲੋਂ ਦਿੱਤੇ ਜਾਂਦੇ ਕਰਜ਼ੇ ਚ  ਫੇਰਬਦਲ ਕਰਦਿਆਂ ਇੱਕ ਇਤਿਹਾਸਕ ਫ਼ੈਸਲਾ ਲਿਆ ਹੈ ।

ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ  ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  ਕਿਸਾਨ ਦੀ ਜ਼ਮੀਨ ਦੀ ਵੈਲੂਏਸ਼ਨ ਕਰਕੇ ਬੈਂਕ ਨੂੰ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਉਸ ਦੀ ਮਾਰਕੀਟ ਰੇਟ ਦੇ ਹਿਸਾਬ ਨਾਲ ਬੈਂਕ ਵੱਲੋਂ ਕਰਜ਼ਾ ਦਿੱਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਪੰਜਾਬ  ਸਰਕਾਰ ਕਿਸਾਨ ਦੀ ਮਾਲੀ ਹਾਲਤ ਬਾਰੇ ਵੀ ਨਜ਼ਰ ਰੱਖੇਗੀ ।