• Home
  • ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਨ ਵਾਲੇ ਦਬੋਚੇ, ਮਾਰੂ ਹਥਿਆਰ ਬਰਾਮਦ

ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਨ ਵਾਲੇ ਦਬੋਚੇ, ਮਾਰੂ ਹਥਿਆਰ ਬਰਾਮਦ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਲੁਧਿਆਣਾ ਪੁਲਿਸ ਨੇ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਆਈ ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਦੇ ਨਿਰਦੇਸ਼ਾਂ ਤਹਿਤ ਪੁਲਿਸ ਨੇ ਮਾੜੇ ਅਨਸਰਾਂ ਵਿਰੁਧ ਵੱਡੀ ਮੁਹਿੰਮ ਚਲਾਈ ਹੋਈ ਹੈ। ਅੱਜ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਐੱਸਪੀ (ਇਨਵੈਸਟੀਗੇਸ਼ਨ ) ਸ੍ਰੀ ਤਰਨ ਰਤਨ  ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਦਾਖਾ ਦੇ ਮੁੱਖ ਅਫ਼ਸਰ  ਇੰਦਰਜੀਤ ਸਿੰਘ  ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਹਰਵਿੰਦਰ ਸਿੰਘ ਹੈਪੀ, ਰੋਹਿਤ ਵਰਮਾ ਵਾਸੀ ਸ਼ਿਮਲਾਪੁਰੀ, ਰਿੰਕੂ ਵਾਸੀ ਜਗਰਾਉਂ, ਜੋਹਨ ਸਿੰਘ ਵਾਸੀ ਜਗਰਾਉਂ, ਬੀਰੂ ਪਾਸਵਾਨ ਵਾਸੀ ਜਗਰਾਉਂ, ਗੁਰਪ੍ਰੀਤ ਉਰਫ਼ ਗੱਗੀ ਨੂੰ ਪੁਰਾਣੀ ਧਰਮਸ਼ਾਲਾ ਲੋਹਾਰਾ ਲੁਧਿਆਣਾ ਤੋਂ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਲੁੱਟ ਦੀ ਯੋਜਨਾ ਬਣਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪਿਸਤੌਲ, ਜ਼ਿੰਦਾ ਰੌਂਦ, ਰਾਡਾਂ ਬਰਾਮਦ ਹੋਏ ਹਨ। ਦੋਸ਼ੀਆਂ ਵਿਰੁਧ ਧਾਰਾ 399/402 ਤਹਿਤ ਮੁਕੱਦਮਾ ਦਰਜ ਸੀ ਤੇ ਗ੍ਰਿਫ਼ਤਾਰੀ ਮਗਰੋਂ ਦੋਸ਼ੀਆਂ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿ ਦੋਸ਼ੀਆਂ ਵਿਰੁਧ ਹੋਰ ਥਾਣਿਆਂ ਵਿਚ ਵੀ ਮੁਕੱਦਮੇ ਦਰਜ ਹਨ ਤੇ ਪੁਛਗਿੱਛ ਤੋਂ ਬਾਅਦ ਉਨਾਂ ਕਈ ਜੁਰਮ ਕਬੂਲ ਕੀਤੇ ਹਨ ਤੇ ਅਜੇ ਪੁਛਗਿੱਛ ਬਾਅਦ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।

ਇਸ ਸਮੇਂ ਇਹ ਵੀ ਖੁਲਾਸਾ ਹੋਇਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਮੁੱਖ ਸਰਗਨਾ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਹ ਲੁੱਟ ਖੋਹ ਲਈ ਸਾਹਮਣੇ ਵਾਲੇ ਨੂੰ  ਨਸ਼ੇ ਦੀ ਪੂਰਤੀ ਲਈ ਸਖ਼ਤ ਜ਼ਖ਼ਮੀ ਵੀ ਕਰ ਦਿੰਦਾ ਸੀ ।