• Home
  • ਉਦਾਸੀ ਦਾ 80ਵਾਂ ਜਨਮ ਦਿਨ ਮਨਾਇਆ -ਧਰਤੀ ਪੁੱਤਰ ਸੀ ਲੋਕ ਕਵੀ ਸੰਤ ਰਾਮ ਉਦਾਸੀ-ਗੁਰਭਜਨ ਗਿੱਲ

ਉਦਾਸੀ ਦਾ 80ਵਾਂ ਜਨਮ ਦਿਨ ਮਨਾਇਆ -ਧਰਤੀ ਪੁੱਤਰ ਸੀ ਲੋਕ ਕਵੀ ਸੰਤ ਰਾਮ ਉਦਾਸੀ-ਗੁਰਭਜਨ ਗਿੱਲ

ਲੁਧਿਆਣਾ : ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ
ਨਾਲ ਸੰਤ ਰਾਮ ਉਦਾਸੀ ਦਾ 80ਵਾਂ ਜਨਮ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ
ਗਿੱਲ, ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਚਰਨ ਸਿੰਘ ਸਰਾਭਾ, ਡਾ.
ਗੁਰਚਰਨ ਕੌਰ ਕੋਚਰ ਅਤੇ ਮੰਚ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਧਰਤੀ ਦਾ ਪੁੱਤਰ ਕਵੀ ਸੀ ਜਿਸ ਨੇ ਧਰਤੀ ਦੇ ਦੁੱਖ ਸੁੱਖ ਨੂੰ ਆਪਣੇ ਸ਼ਬਦਾਂ 'ਚ ਪਰੋਇਆ। ਉਦਾਸੀ
ਦੀ ਸ਼ਾਇਰੀ ਜਿੱਥੇ ਕੱਚੇ ਵਿਹੜਿਆਂ ਦੇ ਦਰਦ ਨੂੰ ਪੇਸ਼ ਕਰਦੀ ਹੈ ਉਥੇ ਨਾਲ ਹੀ ਧਰਤੀ ਦੇ
ਸ੍ਵੈਮਾਣ ਨੂੰ ਵੀ ਪੇਸ਼ ਕਰਦੀ ਹੈ। ਉਨ•ਾਂ ਕਿਹਾ ਕਿ ਉਦਾਸੀ ਨੇ ਮੇਰੀ ਪੀੜ•ੀ ਦੇ ਸਿਰਜਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ।
ਚਰਨ ਸਿੰਘ ਸਰਾਭਾ ਨੇ ਉਦਾਸੀ ਜੀ ਨਾਲ ਆਪਣੀ ਸਾਂਝ ਅਤੇ ਸਮਾਜਵਾਦੀ ਇਨਕਲਾਬੀ ਲਹਿਰ ਵਿਚ ਉਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ। ਸੰਤ ਰਾਮ ਉਦਾਸੀ ਬਾਰੇ ਗੱਲ ਕਰਦਿਆਂ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਉਹ ਧਰਤੀ ਧਰਮ ਨਿਭਾਉਣ ਵਾਲਾ ਲੋਕ ਕਵੀ ਸੀ। ਆਪਣੀਆਂ ਨਿੱਜੀ ਮੁਲਾਕਾਤਾਂ ਦੇ ਹਵਾਲੇ ਨਾਲ ਉਨ•ਾਂ ਕਿਹਾ ਕਿ ਅੱਜ ਸਮਾਜਕ ਸਥਿਤੀ ਬਾਰੇ ਚਿੰਤਾ ਨਹੀਂ, ਚਿੰਤਨ ਕਰਨ ਦੀ ਲੋੜ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਉਦਾਸੀ ਤੋਂ ਅੱਜ ਦੀ ਦੇਸ਼ ਭਗਤੀ ਦੇ ਸੰਧਰਵ ਨੂੰ ਇਹ ਕਹਿ ਕੇ ਬਾਖ਼ੂਬੀ ਪ੍ਰੀਭਾਸ਼ਿਤ ਕਰ ਦਿੱਤਾ ਸੀ ਕਿ ਦੇਸ਼ ਤੋਂ ਜ਼ਿੰਦਗੀ ਤੇ ਜ਼ਿੰਦਗੀ ਤੋਂ ਲੋਕ ਪਿਆਰੇ ਹੁੰਦੇ ਨੇ। ਅਸਲ ਦੇਸ਼ ਭਗਤੀ ਲੋਕ ਸੇਵਾ ਹੀ ਹੁੰਦੀ ਹੈ। ਪ੍ਰਧਾਨਗੀ ਮੰਡਲ ਵਿਚੋਂ ਡਾ. ਗੁਰਚਰਨ ਕੌਰ ਕੋਚਰ ਨੇ ਸੰਬੋਧਨ ਕਰਦਿਆਂ ਉਦਾਸੀ ਜੀ ਦੀ ਗੀਤਕਾਰੀ ਅਤੇ ਜੀਵਨ ਸੰਬੰਧੀ ਗੱਲਬਾਤ ਕੀਤੀ। ਕਵੀ ਦਰਬਾਰ ਵਿਚ ਹੋਰਨਾਂ ਤੋਂ ਇਲਾਵਾ ਦਲਬੀਰ ਕਲੇਰ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਸਿਮਰਨ ਕੌਰ ਧੁੱਗਾ, ਪਰਮਿੰਦਰ ਅਲਬੇਲਾ, ਹਾਕਮ ਕਾਂਗੜ, ਸੁਖਵਿੰਦਰ ਅਨਹਦ, ਸੁਰਿੰਦਰ ਦੀਪ, ਜਤਿੰਦਰ ਕੌਰ ਗਿੱਲ ਸੰਧੂ, ਬਲਕੌਰ ਸਿੰਘ ਗਿੱਲ, ਯਾਦਵਿੰਦਰ ਭਾਮੀਆਂ, ਸੋਹਣ ਸਿੰਘ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਾਨ ਕਵੀ ਨੂੰ ਯਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਸਰਬਜੀਤ ਸਿੰਘ ਵਿਰਦੀ ਨੇ ਕੀਤਾ। ਰਵੀ ਦੀਪ ਰਵੀ ਨੇ ਸੰਤ ਰਾਮ ਉਦਾਸੀ ਦੇ ਜੀਵਨ ਤੇ ਸੰਘਰਸ਼ ਬਾਰੇ ਚਾਨਣਾ ਪਾਇਆ।