• Home
  • ਹੁਣ ਟਰੰਪ ਸਰਕਾਰ ‘ਵਰਥ ਟੂਰਿਜ਼ਮ’ ਨੂੰ ਬੰਦ ਕਰਨ ਬਾਰੇ ਸੋਚਣ ਲੱਗੀ

ਹੁਣ ਟਰੰਪ ਸਰਕਾਰ ‘ਵਰਥ ਟੂਰਿਜ਼ਮ’ ਨੂੰ ਬੰਦ ਕਰਨ ਬਾਰੇ ਸੋਚਣ ਲੱਗੀ

ਵਾਸ਼ਿੰਗਟਨ: ਡੋਨਾਲਡ ਟਰੰਪ ਜਿਸ ਦਿਨ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਸ ਦਿਨ ਤੋਂ ਹੀ ਸ਼ਖਤ ਕਾਨੂੰਨ ਬਣਾ ਰਹੇ ਹਨ। ਟਰੰਪ ਨੂੰ ਲਗਦਾ ਹੈ ਕਿ ਪੂਰੀ ਦੁਨੀਆਂ ਅਮਰੀਕਾ ਨੂੰ ਲੁਟਣ ਆ ਰਹੀ ਹੈ। ਪਹਿਲਾਂ ਉਨਾਂ ਅਮਰੀਕਾ ਲਈ ਵੀਜ਼ਾ ਪ੍ਰਕਿਰਿਆ ਇੰਨੀ ਜਟਿਲ ਬਣਾ ਦਿੱਤੀ ਕਿ ਆਮ ਵਿਅਕਤੀ ਅਮਰੀਕਾ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਤੇ ਹੁਣ ਸਰਕਾਰ 'ਵਰਥ ਟੂਰਿਜ਼ਮ' ਨੂੰ ਖ਼ਤਮ ਕਰਨ ਦੀ ਸਲਾਹ ਬਣਾਈ ਬੈਠੀ ਹੈ।
ਅੱਜ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਨੀਤੀ ਅਮਰੀਕਾ ਨੂੰ ਮੂਰਖ ਬਣਾਉਣ ਵਾਲੀ ਹੈ ਤੇ ਚੀਨ ਦੇ ਲੋਕ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਹਨ। ਉਨਾਂ ਕਿਹਾ ਕਿ ਅਜਿਹੀ ਨੀਤੀ ਨੂੰ ਇਸ ਲਈ ਖ਼ਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਬਹੁਤੇ ਲੋਕ ਕੇਵਲ ਨਾਗਰਿਕਤਾ ਲੈਣ ਲਈ ਹੀ ਇਥੇ ਆ ਕੇ ਬੱਚੇ ਨੂੰ ਜਨਮ ਦਿੰਦੇ ਹਨ ਤੇ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਆਪਣੇ ਦੇਸ਼ ਵਾਪਸ ਚਲੇ ਜਾਂਦੇ ਹਨ। ਟਰੰਪ ਦੀ ਭਾਸ਼ਾ ਤੋਂ ਲਗਦਾ ਹੈ ਕਿ ਉਹ 'ਵਰਥ ਟੂਰਿਜ਼ਮ' ਦੇ ਵਿਰੁਧ ਹਨ।