• Home
  • ਚੋਣ ਕਮਿਸ਼ਨ ਵੱਲੋਂ ਤਬਾਦਲਿਆਂ ਬਾਰੇ ਕਟ ਆਫ਼ ਮਿਤੀ ਸਬੰਧੀ ਸਪੱਸ਼ਟੀਕਰਨ ਜਾਰੀ

ਚੋਣ ਕਮਿਸ਼ਨ ਵੱਲੋਂ ਤਬਾਦਲਿਆਂ ਬਾਰੇ ਕਟ ਆਫ਼ ਮਿਤੀ ਸਬੰਧੀ ਸਪੱਸ਼ਟੀਕਰਨ ਜਾਰੀ

ਚੰਡੀਗੜ•, 8 ਫਰਵਰੀ
ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2019 ਸਬੰਧੀ ਤਬਾਦਲਿਆਂ ਤੇ ਤਾਇਨਾਤੀਆਂ ਬਾਰੇ ਕਟ ਆਫ ਮਿਤੀ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕਮਿਸ਼ਨ ਨੇ ਐਲਾਨ ਕੀਤਾ ਕਿ ਅਧਿਕਾਰੀਆਂ ਦੇ ਤਬਾਦਲਿਆਂ ਤੇ ਤਾਇਨਾਤੀਆਂ ਲਈ ਗਣਨਾ ਸਮੇਂ ਲਈ ਕਟ ਆਫ਼ ਮਿਤੀ 31 ਮਈ 2017 ਤੋਂ ਪਹਿਲਾਂ ਨੂੰ ਮਿੱਥਿਆ ਗਿਆ ਹੈ। ਇਹ ਹੁਕਮ ਉਨ•ਾਂ ਅਧਿਕਾਰੀਆਂ ਉਤੇ ਲਾਗੂ ਹੋਣਗੇ, ਜਿਹੜੇ ਹੁਣ ਵੀ ਉਸੇ ਵਿਧਾਨ ਸਭਾ ਹਲਕੇ/ਜ਼ਿਲ•ੇ ਵਿੱਚ ਤਾਇਨਾਤ ਹਨ, ਜਿੱਥੇ ਉਹ 1 ਜੂਨ 2015 ਤੋਂ 31 ਮਈ 2017 ਦਰਮਿਆਨ ਹੋਈਆਂ ਵਿਧਾਨ ਸਭਾ/ਜ਼ਿਮਨੀ ਚੋਣਾਂ ਦੌਰਾਨ ਤਾਇਨਾਤ ਸਨ।
ਆਪਣੇ ਪੱਤਰ ਵਿੱਚ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਤਿੰਨ ਸਾਲ ਦੇ ਸਮੇਂ ਦੀ ਗਣਨਾ ਕਰਦਿਆਂ 1 ਜੂਨ 2015 ਤੋਂ ਪੂਰਵ ਸਮੇਂ ਨੂੰ ਗਿਣਨ ਦੀ ਲੋੜ ਨਹੀਂ ਹੈ।