• Home
  • ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਕਮੇਟੀ ਦੇ ਸੀਨੀਅਰ ਮੈਂਬਰ ਸੋਹਣ ਲਾਲ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਕਮੇਟੀ ਦੇ ਸੀਨੀਅਰ ਮੈਂਬਰ ਸੋਹਣ ਲਾਲ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

ਪਟਿਆਲਾ, 29 ਅਪ੍ਰੈਲ- ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵਲੋਂ ਬਣਾਈ 9 ਮੈਂਬਰੀ ਚੋਣ ਮੁਹਿੰਮ ਕਮੇਟੀ ਦੇ ਸੀਨੀਅਰ ਮੈਂਬਰ ਇੰਜਨੀਅਰ ਸੋਹਣ ਲਾਲ ਸ਼ਰਮਾ ਕਾਂਗਰਸ ਆਈ ਵਿੱਚ ਸ਼ਾਮਲ ਹੋ ਗਏ। ਇੰਜਨੀਅਰ ਸ਼ਰਮਾ ਨਵੀਂ ਬਣੀ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਸਨ ਨੇ ਏਕਤਾ ਪਾਰਟੀ ਤੋਂ ਅਸਤੀਫਾ ਦਿੰਦਿਆਂ ਕੱਲ ਆਪਣੇ ਸਾਥੀਆਂ ਸਮੇਤ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਸੀਨੀਅਰ ਕਾਂਗਰਸੀ ਲੀਡਰ ਪ੍ਰਨੀਤ ਕੌਰ ਦੀ ਹਾਜਰੀ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਪ੍ਰਸੰਸਾਂ ਕਰਦੇ ਹੋਏ ਡਾ.ਗਾਂਧੀ ਦੇ ਡਿਕਟਰੇਟਨਾ ਰਵੱਈਏ ਦੀ ਪੁਰਜੋਰ ਨਿਖੇਧੀ ਕੀਤੀ । ਉਹਨਾ ਕਿਹਾ ਕਿ ਡਾ. ਗਾਂਧੀ ਦੇ ਆਪ ਹੁੰਦਰੇ ਅਤੇ ਹੈਂਕੜ ਭਰੇ ਰਵੀਏ ਕਾਰਨ ਕਾਫੀ ਘੁਟਣ ਮਹਿਸੂਸ ਕਰ ਰਹੇ ਸਨ। ਉਹਨਾ ਕਿਹਾ ਕਿ ਡਾ. ਗਾਂਧੀ ਉਪਰ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਵਾਲੀ ਕਹਾਬਤ ਪੁਰੀ ਤਰਾਂ ਢੁਕਦੀ ਹੈ। ਉਹਨਾ ਕਿਹਾ ਕਿ ਸਾਲ 2017 ਵਿਧਾਨ ਸਭਾ ਚੋਣਾ ਤੋਂ ਬਾਅਦ ਡਾ. ਗਾਂਧੀ ਨਾਲ ਹੋਏ ਵਾਰਤਾਲਾਭ ਅਤੇ ਹੋਏ ਘਟਨਾ ਕਰਮ ਦੀ ਸਾਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ। ਕਿਉਕਿ ਉਹਨਾ ਦਾ ਪਰਿਵਾਰ ਕਾਂਗਰਸੀ ਹੈ ਅਤੇ ਉਹ ਪੰਜ ਸਾਲ ਬਾਅਦ ਮੁਣ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ, ਨਾਲ ਹੀ ਉਹਨਾ ਨੇ ਪ੍ਰਨੀਤ ਕੌਰ ਨੂੰ ਪੂਰਨ ਭਰੋਸਾ ਦਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਸਮੁਚੇ ਹਲਕੇ ਵਿੱਚ ਉਹਨਾ ਦੀ ਜਿੱਤ  ਨੂੰ ਯਕੀਨੀ ਬਣਾਉਣ ਲਈ ਪੁਰੀ ਤੰਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਲੀਡਰ ਛੱਜੂ ਰਾਮ ਸੋਫਤ ਦੀ ਪ੍ਰੇਰਨਾ ਸਦਕਾ ਇੰਜਨੀਅਰ ਸੋਹਣ ਲਾਲ ਸ਼ਰਮਾ ਦੇ ਨਾਲ ਇਸ ਮੌਕੇ ਲਾਲ ਮੁੰਨੀ ਸ਼ਰਮਾ, ਬਲਰਾਜ ਗਿੱਲ, ਅਮਨਪ੍ਰੀਤ, ਅਮਰਿੰਦਰਜੀਤ ਸਿੰਘ ਆਦਿ ਨੇ ਵੀ ਪੰਜਾਬ ਏਕਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।