• Home
  • ਖਜ਼ਾਨਾ ਵਿਭਾਗ ਦੇ ਕੰਪਿਊਟਰ ਨੇ ਸਰਕਾਰੀ ਮੁਲਾਜ਼ਮਾਂ ਦੀ ਕੱਢੀ ਲਾਟਰੀ , ਮਿਲੀ ਦੋਗੁਣੀ ਤਨਖ਼ਾਹ

ਖਜ਼ਾਨਾ ਵਿਭਾਗ ਦੇ ਕੰਪਿਊਟਰ ਨੇ ਸਰਕਾਰੀ ਮੁਲਾਜ਼ਮਾਂ ਦੀ ਕੱਢੀ ਲਾਟਰੀ , ਮਿਲੀ ਦੋਗੁਣੀ ਤਨਖ਼ਾਹ

ਚੰਡੀਗੜ੍ਹ,

ਪੰਜਾਬ ਦੇ ਖਜ਼ਾਨਾ ਵਿਭਾਗ ਦੇ ਸਾਫਟਵੇਯਰ ਵਿੱਚ ਤਕਨੀਕੀ ਗਲਤੀ ਆਉਣ ਕਰਕੇ ਅਧਿਆਪਕਾਂ ਅਤੇ ਸਕੱਤਰ ਸਮੇਤ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾ  ਦੀ ਲਾਟਰੀ ਲੱਗ ਗਈ ਹੈ। ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਅਕਤੂਬਰ ਮਹੀਨੇ ਵਿੱਚ ਇੱਕ ਨਹੀਂ ਸਗੋਂ ਦੋ ਮਹੀਨੇ ਦੀ ਤਨਖਾਹ ਖਾਤੇ ਵਿੱਚ ਪੈ ਗਈ ਹੈ ਇਸ ਸਬੰਧੀ ਜਦੋਂ ਜਾਣਕਾਰੀ ਖਜ਼ਾਨਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਵਿੱਚ ਭਗਦੜ ਦਾ ਮਾਹੌਲ ਬਣਿਆ ਜਿਸ ਤੋਂ ਬਾਅਦ ਤੁਰੰਤ ਸਾਰੇ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਬੰਧਤ ਅਧਿਆਪਕਾਂ ਨੂੰ ਆਦੇਸ਼ ਦੇਣ ਕਿ ਉਹ ਖਾਤਿਆਂ ਵਿਚ ਪਈ ਵਾਧੂ ਤਨਖਾਹ ਨਾ ਕਢਵਾਉਣ ਤਾਂ ਕਿ ਸੋਮਵਾਰ ਨੂੰ ਸਾਫਟਵੇਅਰ ਦੀ ਤਕਨੀਕੀ ਗ਼ਲਤੀ ਨੂੰ ਸੁਧਾਰ ਕਰਨ ਦੇ ਨਾਲ ਹੀ ਗਈ ਹੋਈ ਵਾਧੂ ਤਨਖਾਹ ਨੂੰ ਵਾਪਸ ਲਿਆ ਜਾ ਸਕੇ ।