• Home
  • ਨਿੱਕ ਦੀ ਸਾਬਕਾ ਗਰਲ ਫ਼ਰੈਂਡ ਬੋਲੀ

ਨਿੱਕ ਦੀ ਸਾਬਕਾ ਗਰਲ ਫ਼ਰੈਂਡ ਬੋਲੀ

ਮੁੰਬਈ, (ਖ਼ਬਰ ਵਾਲੇ ਬਿਊਰੋ): ਪ੍ਰਿਯੰਕਾ ਚੋਪੜਾ ਨੇ 18 ਜੁਲਾਈ ਨੂੰ ਅਮਰੀਕੀ ਗਾਇਕ ਨਿੱਕ ਜੋਨਾਸ ਨਾਲ ਮੰਗਣੀ ਦਾ ਐਲਾਨ ਕੀਤਾ ਸੀ ਤੇ ਜਿਸ ਤੋਂ ਬਾਅਦ ਜੋੜੀ ਨੂੰ ਬਾਲੀਵੁੱਡ ਤੇ ਹਾਲੀਵੁੱਡ ਤੋਂ ਵਧਾਈਆਂ ਦਾ ਤਾਂਤਾ ਲੱਗ ਗਿਆ ਸੀ। ਪ੍ਰਿਯੰਕਾ ਚੋਪੜਾ ਨਾਲ ਮੰਗਣੀ ਕਰਨ 'ਤੇ ਨਿੱਕ ਜੋਨਾਸ ਦੀ ਸਾਬਕਾ ਗਰਲ ਫ਼ਰੈਂਡ ਓਲੀਵੀਉ ਕਲਪੋ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਸ ਨੂੰ ਬੇਹੱਦ ਖ਼ੁਸ਼ੀ ਹੈ ਤੇ ਮੈਂ ਦੋਹਾਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ। ਜ਼ਿਕਰਯੋਗ ਹੈ ਕਿ ਓਲੀਵੀਉ ਕਲਪੋ ਸਾਲ 2012 ਵਿਚ ਮਿਸ ਯੂਨੀਵਰਸ ਬਣੀ ਸੀ ਤੇ ਉਸ ਦਾ 2015 ਵਿਚ ਨਿੱਕ ਨਾਲ ਬਰੇਕ ਅੱਪ ਹੋ ਗਿਆ ਸੀ।