• Home
  • ‘ਬੱਤੀ ਗੁੱਲ, ਮੀਟਰ ਚਾਲੂ’ ਨੇ ਪਹਿਲੇ ਦਿਨ ਕੀਤੀ ਚੰਗੀ ਕਮਾਈ

‘ਬੱਤੀ ਗੁੱਲ, ਮੀਟਰ ਚਾਲੂ’ ਨੇ ਪਹਿਲੇ ਦਿਨ ਕੀਤੀ ਚੰਗੀ ਕਮਾਈ

ਮੁੰਬਈ, (ਖ਼ਬਰ ਵਾਲੇ ਬਿਊਰੋ): ਸ਼ੁਕਰਵਾਰ ਨੂੰ ਬਾਕਸ ਆਫ਼ਿਸ 'ਤੇ ਅੱਠ ਫਿਲਮਾਂ ਰੀਲੀਜ਼ ਹੋਈਆਂ ਪਰ ਕਮਾਈ ਕਰਨ 'ਚ 'ਬੱਤੀ ਗੁੱਲ, ਮੀਟਰ ਚਾਲੂ' ਬਾਜ਼ੀ ਮਾਰ ਗਈ। ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਦੀ ਇਸ ਫਿਲਮ 6 ਕਰੋੜ 76 ਲੱਖ ਰੁਪਏ ਕਮਾਏ। ਦਰਅਸਲ ਫਿਲਮ ਆਮ ਆਦਮੀ ਦੀ ਜ਼ਿੰਦਗੀ 'ਤੇ ਆਧਾਰਤ ਹੈ ਇਸ ਲਈ ਲੋਕਾਂ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਟਿਹਰੀ ਗੜਵਾਲ ਦੀ ਹੈ ਜਿਥੇ ਇਕ ਆਦਮੀ ਨੂੰ 54 ਲੱਖ ਰੁਪਏ ਦਾ ਬਿੱਲ ਆ ਜਾਂਦਾ ਹੈ। ਇਹ ਪਰਿਵਾਰ ਸੰਕਟ 'ਚ ਹੁੰਦਾ ਹੈ ਤੇ ਸ਼ਾਹਿਦ ਕਪੂਰ ਵਕੀਲ ਵਜੋਂ ਉਨਾ ਦਾ ਕੇਸ ਲੜਦਾ ਹੈ। ਕਰੀਬ 35 ਕਰੋੜ ਨਾਲ ਬਣੀ ਇਸ ਫਿਲਮ ਨੂੰ 2200 ਤੋਂ ਵੱਧ ਸਕਰੀਨਜ਼ 'ਤੇ ਰੀਲੀਜ਼ ਕੀਤਾ ਗਿਆ ਹੈ।