• Home
  • ਪੁਲਿਸ ਵੱਲੋਂ ਨਵਜੰਮੇ ਬੱਚੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ -ਡੀਆਈਜੀ ਖੱਟੜਾ ਨੇ ਕੀਤੀ ਪ੍ਰੈੱਸ ਕਾਨਫਰੰਸ :- ਪੜ੍ਹੋ ਪੂਰੀ ਜਾਣਕਾਰੀ

ਪੁਲਿਸ ਵੱਲੋਂ ਨਵਜੰਮੇ ਬੱਚੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ -ਡੀਆਈਜੀ ਖੱਟੜਾ ਨੇ ਕੀਤੀ ਪ੍ਰੈੱਸ ਕਾਨਫਰੰਸ :- ਪੜ੍ਹੋ ਪੂਰੀ ਜਾਣਕਾਰੀ

ਜਗਰਾਉਂ /ਲੁਧਿਆਣਾ (ਖ਼ਬਰ ਵਾਲੇ ਬਿਊਰੋ )-ਪੁਲਿਸ ਜ਼ਿਲ੍ਹਾ ਲੁਧਿਆਣਾ  (ਦਿਹਾਤੀ) ਦੀ ਪੁਲਸ ਨੇ ਨਵਜੰਮੇ ਬੱਚੇ ਗੈਰ ਕਾਨੂੰਨੀ ਢੰਗ ਨਾਲ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ  । ਲੁਧਿਆਣਾ ਰੇਲ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ, ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ  ਵਰਿੰਦਰ ਸਿੰਘ ਬਰਾੜ,ਪੀ.ਪੀ.ਐਸ,ਐਸ.ਐਸ.ਪੀ, ਲੁਧਿਆਣਾ(ਦਿਹਾਤੀ) ਦੀ ਅਗਵਾਈ ਅਧੀਨ ਜਿਲ੍ਹਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਸ੍ਰੀ ਤਰੁਨ ਰਤਨ ਪੀ.ਪੀ.ਐਸ,ਪੁਲਿਸ ਕਪਤਾਨ(ਜਾਂਚ) ਲੁਧਿ:(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਅਮਨਦੀਪ ਸਿੰਘ,ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ) ਲੁਧਿ:(ਦਿਹਾਤੀ), ਮਿਸ ਪ੍ਰਭਜੋਤ ਕੌਰ, ਪੀ.ਪੀ.ਐਸ ਉਪ ਕਪਤਾਨ ਪੁਲਿਸ ਜਗਰਾਉ ਅਤੇ ਇੰਸਪੈਕਟਰ ਲਖਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨ ਹੇਠ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਦੀ ਪੁਲਿਸ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਅਤੇ ਆਸ ਪਾਸ ਦੇ ਸਟੇਟਾਂ ਵਿੱਚ ਬੱਚਿਆ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗੈਗ ਦੇ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਜਿਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਮਿਤੀ 16.09.2018 ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਨੂੰ ਖੂਫੀਆ ਇਤਲਾਹ ਮਿਲੀ ਕਿ ਲਾਭ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਸਾਧੂ ਵਾਲਾ ਜਿਲ੍ਹਾ ਫਿਰੋਜਪੁਰ, ਰਚਨਾ ਪਤਨੀ ਨਰਿੰਦਰ ਕੁਮਾਰ ਵਾਸੀ ਜਗਤ ਸਿੰਘ ਵਾਲਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਮਨਦੀਪ ਕੌਰ ਪਤਨੀ ਲੇਟ ਨਿਸ਼ਾਨ ਸਿੰਘ ਵਾਸੀ ਨਾਜੂਸ਼ਾਹ ਵਾਲਾ, ਜਿਲ੍ਹਾ ਫਿਰੋਜਪੁਰ, ਰਾਜਵੰਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਨਾਜੂਸ਼ਾਹਵਾਲਾ ਜਿਲ੍ਹਾ ਫਿਰੋਜਪੁਰ ਅਤੇ ਸੁਮਨ ਵਾਸੀ ਫਾਜਲਿਕਾ ਜੋ ਛੋਟੇ ਬੱਚਿਆ ਦੇ ਮਾਂ-ਬਾਪ(ਘਰਦਿਆ) ਪਾਸੋ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦਾ ਲਾਲਚ ਦੇ ਕੇ ਬੱਚੇ ਪ੍ਰਾਪਤ ਕਰਕੇ ਬੱਚਿਆ ਦੀ ਤਸਕਰੀ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਇੰਡੀਕਾ ਕਾਰ ਨੰਬਰ ਪੀ.ਬੀ-10.ਸੀ.ਬੀ-1037 ਵਿੱਚ ਸਵਾਰ ਹੋ ਕੇ ਨਵਜੰਮੀ ਬੱਚੀ ਨੂੰ ਪੈਸੇ ਲੈ ਕੇ ਅੱਗੇ ਮੁੱਲ ਵੇਚਣ  ਦੀ ਭਾਲ ਵਿੱਚ ਜਗਰਾਂਉ ਸ਼ਹਿਰ ਵਿੱਚ ਘੁੰਮ ਰਹੇ ਹਨ।ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਮੁਕੱਦਮਾ ਨੰਬਰ 259 ਮਿਤੀ 16.09.2018 ਅ/ਧ 370 ਭ/ਦ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਨ ਦੀ ਭਾਲ ਲਈ ਪੁਲਿਸ ਪਾਰਟੀ ਸ਼ੇਰਪੁਰ ਚੌਕ ਜਗਰਾਉ ਕੋਲ ਪੁੱਜੀ ਤਾਂ ਆ ਰਹੀ ਉਕਤ ਨੰਬਰੀ ਇੰਡੀਕਾ ਕਾਰ ਨੂੰ ਰੋਕ ਕੇ ਕਾਰ ਵਿੱਚ ਸਵਾਰ ਹੇਠ ਲਿਖੇ ਦੋਸ਼ੀਆਂ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਤਿੰਨ ਦਿਨ ਦੀ ਨਵਜੰਮੀ ਬੱਚੀ ਬਰਾਮਦ ਕੀਤੀ ਗਈ :-
1.ਲਾਭ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਾਧੂ ਵਾਲਾ ਜਿਲ੍ਹਾ ਫਿਰੋਜਪੁਰ,
2.ਰਚਨਾ ਪਤਨੀ ਨਰਿੰਦਰ ਕੁਮਾਰ ਵਾਸੀ ਜਗਤ ਸਿੰਘ ਵਾਲਾ, ਮੁਕਤਸਰ,
3.ਰਮਨਦੀਪ ਕੌਰ ਪਤਨੀ ਲੇਟ ਨਿਸ਼ਾਨ ਸਿੰਘ ਵਾਸੀ ਨਾਜੂਸ਼ਾਹ ਵਾਲਾ, ਫਿਰੋਜਪੁਰ,
4.ਰਾਜਵੰਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਨਾਜੂਸ਼ਾਹਵਾਲਾ ਜਿਲ੍ਹਾ ਫਿਰੋਜਪੁਰ
5.ਸੁਮਨ ਵਾਸੀ ਫਾਜਲਿਕਾ।
ਬਰਾਮਦ ਕੀਤੇ ਗਏ ਬੱਚੇ ਨੂੰ ਯੋਗ ਪ੍ਰਣਾਲੀ ਰਾਂਹੀ ਚਾਈਲਡ ਵੈਲਫੇਅਰ ਕਮੇਟੀ ਦੇ ਸਹਿਯੋਗ ਨਾਲ ਰਜਿਸਟਰਡ ਚਿਲਡਰਨ ਹੋਮ ਦੇ ਮੈਨੇਜਰ ਦੇ ਹਵਾਲੇ ਕੀਤਾ ਗਿਆ।
ਗ੍ਰਿਫਤਾਰ ਕੀਤੇ ਦੋਸ਼ੀਆਨ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਹ ਵੱਖ ਵੱਖ ਜਿਲ੍ਹਿਆ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਲੁਧਿਆਣਾ ਅਤੇ ਆਸ ਪਾਸ ਦੇ ਰਾਜਾਂ, ਹਰਿਆਣਾ, ਰਾਜਸਥਾਨ ਆਦਿ ਵਿਖੇ ਬੱਚਿਆ ਨੂੰ ਪੈਸੇ ਦੇ ਲਾਲਚ ਵਿੱਚ ਵੇਚ ਦਿੰਦੇ ਹਨ।ਗ੍ਰਿਫਤਾਰ ਕੀਤੇ ਗੈਗ ਦੇ ਮੈਬਰਾਂ ਪਾਸੋ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ,ਜਿਹਨਾਂ ਪਾਸੋਂ ਹੋਰ ਕਰਾਇਮ ਬਾਰੇ ਵੀ ਪਤਾ ਲਗਾਇਆ ਜਾਵੇਗਾ।